ਰਾਏਪੁਰ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਅਤੇ ਐੱਨ.ਆਰ.ਸੀ. 'ਤੇ ਜਾਰੀ ਬਵਾਲ ਦਰਮਿਆਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਸੀ.ਏ.ਏ ਅਤੇ ਐੱਨ.ਆਰ.ਸੀ. ਗਰੀਬਾਂ 'ਤੇ ਹਮਲਾ ਦੱਸਦੇ ਹੋਏ ਕਿਹਾ ਕਿ ਇਹ ਨਾਗਰਿਕਤਾ ਦਾ ਟੈਕਸ ਹੈ। ਦੇਸ਼ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਪਹਿਲਾਂ ਭਾਰਤ ਅਤੇ ਚੀਨ ਨੂੰ ਪੂਰੀ ਦੁਨੀਆ ਇਕ ਰਫ਼ਤਾਰ ਨਾਲ ਅੱਗੇ ਵਧਦੇ ਹੋਏ ਦੇਖਦੀ ਹੈ ਪਰ ਅੱਜ ਭਾਰਤ 'ਚ ਸਿਰਫ਼ ਹਿੰਸਾ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਰਥ ਵਿਵਸਥਾ ਤੋਂ ਧਿਆਨ ਹਟਾਉਣ ਲਈ ਮੋਦੀ ਸਰਕਾਰ ਨਾਗਰਿਕਤਾ ਕਾਨੂੰਨ ਲੈ ਕੇ ਆਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਪਾ ਰਹੇ ਹਨ।
ਐੱਨ.ਆਰ.ਸੀ. ਤੇ ਐੱਨ.ਪੀ.ਆਰ. ਦੋਵੇਂ ਗਰੀਬਾਂ 'ਤੇ ਟੈਕਸ ਹਨ
ਛੱਤੀਸਗੜ੍ਹ 'ਚ ਰਾਸ਼ਟਰੀ ਆਦਿਵਾਸੀ ਡਾਂਸ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਰਾਹੁਲ ਨੇ ਕਿਹਾ,''ਪਹਿਲਾਂ ਦੁਨੀਆ ਕਿਹਾ ਕਰਦੀ ਸੀ ਕਿ ਭਾਰਤ ਅਤੇ ਚੀਨ ਇਕ ਹਫ਼ਤਾਰ ਨਾਲ ਅੱਗੇ ਵਧ ਰਹੇ ਹਨ ਪਰ ਹੁਣ ਦੁਨੀਆ ਭਾਰਤ 'ਚ ਹਿੰਸਾ ਦੇਖ ਰਹੀ ਹੈ। ਸੜਕਾਂ 'ਤੇ ਔਰਤਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਹਨ ਅਤੇ ਬੇਰੋਜ਼ਗਾਰੀ ਵਧ ਰਹੀ ਹੈ। ਰਾਹੁਲ ਗਾਂਧੀ ਨੇ ਸੀ.ਏ.ਏ. ਅਤੇ ਐੱਨ.ਆਰ.ਸੀ. 'ਤੇ ਕਿਹਾ,''ਐੱਨ.ਆਰ.ਸੀ. ਹੋ ਜਾਂ ਐੱਨ.ਪੀ.ਆਰ., ਦੋਵੇਂ ਗਰੀਬਾਂ 'ਤੇ ਟੈਕਸ ਹਨ। ਇਹ ਪੂਰੀ ਤਰ੍ਹਾਂ ਗਰੀਬਾਂ 'ਤੇ ਹਮਲਾ ਹੈ। ਲੋਕਾਂ ਨੂੰ ਨੋਟਬੰਦੀ ਦੀ ਤਰ੍ਹਾਂ ਹੀ ਲਾਈਨ 'ਤੇ ਲਗਾਇਆ ਜਾਵੇਗਾ। ਦੇਸ਼ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ।
ਬੇਰੋਜ਼ਗਾਰੀ ਵਧਦੀ ਜਾ ਰਹੀ ਹੈ
ਰਾਹੁਲ ਨੇ ਅੱਗੇ ਕਿਹਾ,''ਸਰਕਾਰ ਨੇ ਅਰਥ ਵਿਵਸਥਾ ਤੋਂ ਧਿਆਨ ਹਟਾਉਣ ਲਈ ਅਜਿਹਾ ਕਦਮ ਚੁੱਕਿਆ ਹੈ। ਜੀ.ਡੀ.ਪੀ. ਜੋ ਕਦੇ 9 ਹੋਇਆ ਕਰਦੀ ਸੀ ਅੱਜ 4 ਰਹਿ ਗਈ ਹੈ, ਉਹ ਵੀ ਨਵੇਂ ਤਰੀਕੇ ਨਾਲ। ਪੁਰਾਣੇ ਤਰੀਕਿਆਂ ਨਾਲ ਜੀ.ਡੀ.ਪੀ. ਦੇਖਿਆ ਜਾਵੇ ਤਾਂ 4 ਤੋਂ ਵੀ ਘੱਟ ਹੋਵੇਗੀ। ਗਰੀਬ ਪੁੱਛ ਰਿਹਾ ਹੈ ਕਿ ਨੌਕਰੀ ਕਿਵੇਂ ਮਿਲੇਗੀ, ਬੇਰੋਜ਼ਗਾਰੀ ਵਧਦੀ ਜਾ ਰਹੀ ਹੈ। ਔਰਤਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਹਨ।
ਹਿਮਾਚਲ 'ਚ ਕਰੋੜਾਂ ਰੁਪਏ ਦੇ ਘਪਲੇ ਦਾ ਦੋਸ਼ੀ ਦੁਬਈ 'ਚ ਗ੍ਰਿਫਤਾਰ
NEXT STORY