ਦੇਹਰਾਦੂਨ, (ਸ਼ਮਸੀ)- ਉਤਰਾਖੰਡ ’ਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਸਰਕਾਰ ਦਾ ਇਕ ਸਾਲ ਪੂਰਾ ਹੋਣ ’ਤੇ ਸੂਚਨਾ ਵਿਭਾਗ ਵਲੋਂ ਲਗਾਏ ਗਏ ਹੋਰਡਿੰਗਜ਼ ’ਤੇ ਸ਼ਰਾਰਤੀ ਅਨਸਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਪੁਰਾਣੇ ਅਤੇ ਵਿਵਾਦਿਤ ਪੋਸਟਰਾਂ ਨਾਲ ਢੱਕ ਦਿੱਤਾ। ਇਹ ਕਾਰਵਾਈ ਗਾਂਧੀ ਰੋਡ ’ਤੇ ਸਥਿਤ ਦਰੋਣ ਹੋਟਲ ਸਾਹਮਣੇ ਅਤੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਸਾਈਬਰ ਕ੍ਰਾਈਮ ਥਾਣੇ ਨਾਲ ਲੱਗਦੇ ਐੱਸ. ਟੀ. ਐੱਫ. ਦਫਤਰ ਦੇ ਬਾਹਰ ਲੱਗੇ ਹੋਰਡਿੰਗ ’ਤੇ ਸਭ ਤੋਂ ਪਹਿਲਾਂ ਨਜ਼ਰ ਆਈ।
ਅੱਗੇ ਐੱਚ. ਪੀ. ਦੇ ਪੈਟਰੋਲ ਪੰਪ ’ਤੇ ਲੱਗੇ 3 ਹੋਰਡਿੰਗਾਂ ’ਤੇ ਵੀ ਪ੍ਰਧਾਨ ਮੰਤਰੀ ਦਾ ਚਿਹਰਾ ਪੁਰਾਣੇ ਪੋਸਟਰਾਂ ਨਾਲ ਢੱਕਿਆ ਹੋਇਆ ਦੇਖਿਆ ਗਿਆ। ਇਕ ਹੋਰਡਿੰਗ ਅਜਿਹਾ ਵੀ ਸੀ ਜਿਸ ’ਚ ਪੀ. ਐੱਮ. ਮੋਦੀ ਨਾਲ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਚਿਹਰਾ ਵੀ ਪੋਸਟਰ ਨਾਲ ਲੁਕਾ ਦਿੱਤਾ ਗਿਆ। ਇਹ ਸਭ ਕੁਝ ਅਜਿਹੇ ਸਮੇਂ ਹੋਇਆ ਜਦੋਂ ਧਾਮੀ ਸਰਕਾਰ ਆਪਣਾ ਇਕ ਸਾਲ ਪੂਰਾ ਹੋਣ ਦਾ ਜਸ਼ਨ ਮਨਾ ਰਹੀ ਹੈ ਅਤੇ ਇਹ ਹੋਰਡਿੰਗਜ਼ ਉਸੇ ਨਾਲ ਸਬੰਧਤ ਹਨ, ਜਿਨ੍ਹਾਂ ’ਤੇ ਸਰਕਾਰ ਦੀਆਂ ਪ੍ਰਾਪਤੀਆਂ ਦਰਸਾਈਆਂ ਗਈਆਂ ਹਨ।
ਪ੍ਰਧਾਨ ਮੰਤਰੀ ਜੀ, ਆਖ਼ਰ ਇੰਨਾ ਡਰ ਕਿਉਂ? : ਅਡਾਨੀ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਦਾ ਹਮਲਾ
NEXT STORY