ਨਵੀਂ ਦਿੱਲੀ- ਪਿਛਲੇ ਕਰੀਬ 15 ਸਾਲਾਂ ਦੌਰਾਨ ਭਾਰਤ 'ਚ ਗਰੀਬੀ ਦਰ 'ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਦੀ ਗਵਾਹੀ ਅੰਤਰਰਾਸ਼ਟਰੀ ਅਤੇ ਘਰੇਲੂ ਆਰਥਿਕ ਰਿਪੋਰਟਾਂ ਵੀ ਭਰਦੀਆਂ ਹਨ। ਤਾਜ਼ਾ ਅੰਕੜਿਆਂ ਅਨੁਸਾਰ, ਦੇਸ਼ 'ਚ ਬੇਹੱਦ ਜ਼ਿਆਦਾ ਗਰੀਬੀ ਘਟ ਕੇ ਸਿਰਫ਼ 2.6 ਫੀਸਦੀ ਰਹਿ ਗਈ ਹੈ, ਜੋ ਭਾਰਤ ਦੀ ਆਰਥਿਕ ਮਜ਼ਬੂਤੀ ਅਤੇ ਲੋਕਾਂ ਦੇ ਜੀਵਨ ਪੱਧਰ ਵਿੱਚ ਹੋਏ ਸੁਧਾਰ ਨੂੰ ਦਰਸਾਉਂਦੀ ਹੈ। World Bank ਦੀ ਹਾਲੀਆ ਰਿਪੋਰਟ ਮੁਤਾਬਕ, 3 ਡਾਲਰ ਪ੍ਰਤੀ ਦਿਨ ਦੀ ਕੌਮਾਂਤਰੀ ਗਰੀਬੀ ਰੇਖਾ ਦੇ ਪੈਮਾਨੇ 'ਤੇ 2022-23 ਦੌਰਾਨ ਭਾਰਤ ਦੀ ਸਿਰਫ਼ 2.6 ਫੀਸਦੀ ਆਬਾਦੀ ਹੀ ਅਤਿ-ਗਰੀਬੀ ਦੀ ਸ਼੍ਰੇਣੀ 'ਚ ਰਹੀ ਹੈ।
ਭਾਰਤੀ ਸਟੇਟ ਬੈਂਕ ਰਿਸਰਚ (2025) ਦੇ ਅਧਿਐਨ ਅਨੁਸਾਰ, ਤੇਂਦੁਲਕਰ ਕਮੇਟੀ ਦੇ ਮਾਪਦੰਡਾਂ ਨੂੰ ਮਹਿੰਗਾਈ ਮੁਤਾਬਕ ਸੋਧਣ ਤੋਂ ਬਾਅਦ ਪੇਂਡੂ ਭਾਰਤ ਵਿੱਚ ਗਰੀਬੀ ਦੀ ਦਰ ਘਟ ਕੇ 7.2 ਫੀਸਦੀ ਅਤੇ ਸ਼ਹਿਰੀ ਖੇਤਰਾਂ ਵਿੱਚ 4.6 ਫੀਸਦੀ ਰਹਿ ਗਈ ਹੈ। ਉੱਥੇ ਹੀ ਰੰਗਰਾਜਨ ਵਿਧੀ ਦੇ ਸੋਧੇ ਹੋਏ ਅੰਕੜਿਆਂ ਮੁਤਾਬਕ ਵੀ ਇਹ ਦਰ ਘਟ ਕੇ 10.8 ਫੀਸਦੀ 'ਤੇ ਆ ਗਈ ਹੈ।
ਹਾਲਾਂਕਿ, ਜ਼ਿਆਦਾ ਖ਼ਰਚ ਕਰਨ ਵਾਲੇ ਵਰਗ ਜਾਂ 4.20 ਡਾਲਰ ਪ੍ਰਤੀ ਦਿਨ ਵਾਲੇ ਵਧੇਰੇ ਸਖ਼ਤ ਪੈਮਾਨਿਆਂ ਕਾਰਨ ਕੁਝ ਅਧਿਐਨਾਂ ਵਿੱਚ ਇਹ ਅੰਕੜਾ 16.1 ਤੋਂ 26.4 ਫ਼ੀਸਦੀ ਤੱਕ ਦੱਸਿਆ ਜਾ ਰਿਹਾ ਹੈ, ਪਰ ਸਮੁੱਚੇ ਤੌਰ 'ਤੇ ਮਾਹਿਰ ਇਸ ਗੱਲ 'ਤੇ ਸਹਿਮਤ ਹਨ ਕਿ ਭਾਰਤ ਵਿੱਚ ਪਿਛਲੇ 10 ਸਾਲਾਂ ਅੰਦਰ ਗਰੀਬੀ ਘਟਾਉਣ ਵਿੱਚ ਵੱਡੀ ਸਫ਼ਲਤਾ ਮਿਲੀ ਹੈ।
ਵ੍ਰਿੰਦਾਵਨ 'ਚ ਠਾਕੁਰ ਜੀ ਦੇ ਲਾਈਵ ਦਰਸ਼ਨਾਂ ਲਈ ਲਗਾਈ ਸਕ੍ਰੀਨ 'ਤੇ ਅਚਾਨਕ ਚੱਲਿਆ ਗਾਣਾ, ਵੀਡੀਓ ਵਾਇਰਲ
NEXT STORY