ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਨੇ ਪੂਰੇ ਮਿਡਲ ਈਸਟ ਨੂੰ ਆਪਣੀ ਚਪੇਟ 'ਚ ਲਿਆ ਹੋਇਆ ਹੈ। ਇਸੇ ਦੌਰਾਨ ਇਰਾਨ ਸਮਰਥਿਤ ਹੂਤੀ ਬਾਗ਼ੀਆਂ ਤੇ ਸਾਊਦੀ ਅਰਬ ਵਿਚਾਲੇ ਵੀ ਹਮਲੇ ਤੇਜ਼ ਹੋ ਰਹੇ ਹਨ। ਯਮਨ 'ਚ ਪਿਛਲੇ 24 ਘੰਟਿਆਂ ਦੌਰਾਨ ਸਾਊਦੀ ਅਰਬ ਵੱਲੋਂ ਕੀਤੇ ਗਏ ਹਵਾਈ ਹਮਲਿਆਂ 'ਚ 11 ਬੱਚਿਆਂ ਅਤੇ 7 ਔਰਤਾਂ ਸਣੇ ਘੱਟੋ-ਘੱਟ 41 ਲੋਕ ਮਾਰੇ ਗਏ ਹਨ, ਜਦਕਿ 28 ਹੋਰ ਜ਼ਖ਼ਮੀ ਹੋਏ ਹਨ।
ਹੂਤੀ ਬਾਗ਼ੀਆਂ ਵੱਲੋਂ ਚਲਾਏ ਜਾ ਰਹੇ 'ਅਲ-ਮਸੀਰਾ' ਟੀਵੀ ਨੇ ਸਨਾ ਸਥਿਤ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਦੂਜੇ ਪਾਸੇ, ਹੂਤੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਦੱਖਣ-ਪੱਛਮੀ ਸਾਊਦੀ ਅਰਬ ਦੇ ਇੱਕ ਪਾਵਰ ਪਲਾਂਟ ਅਤੇ ਬੰਦਰਗਾਹ 'ਤੇ ਸਟੀਕ ਹਮਲੇ ਕਰਨ ਦਾ ਦਾਅਵਾ ਕੀਤਾ ਹੈ।
ਹੂਤੀ ਫ਼ੌਜੀ ਬੁਲਾਰੇ ਯਾਹੀਆ ਸਾਰੀਆ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਉਨ੍ਹਾਂ ਦੇ ਸਮੂਹ ਨੇ ਸਾਊਦੀ ਅਰਬ ਦੇ ਜਾਜ਼ਾਨ ਖੇਤਰ ਸਥਿਤ ਅਲ-ਸ਼ੁਕੈਇਕ ਪਾਵਰ ਪਲਾਂਟ ਅਤੇ ਜਾਜ਼ਾਨ ਬੰਦਰਗਾਹ 'ਤੇ ਸਟੀਕ ਹਮਲੇ ਕਰ ਕੇ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਯਮਨ ਦੇ ਉੱਤਰੀ ਸਾਦਾ ਸੂਬੇ, ਲਾਲ ਸਾਗਰ ਦੇ ਸ਼ਹਿਰ ਮੋਚਾ ਦੇ ਪਾਵਰ ਸਟੇਸ਼ਨਾਂ ਅਤੇ ਹੋਦੇਦਾਹ ਬੰਦਰਗਾਹ 'ਤੇ ਹੋਏ ਸਾਊਦੀ ਹਮਲਿਆਂ ਦੇ ਜਵਾਬ ਵਿੱਚ ਕੀਤੀ ਗਈ ਹੈ। ਸਾਰੀਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਯਮਨ ਦੀਆਂ ਬੰਦਰਗਾਹਾਂ ਜਾਂ ਬਿਜਲੀ ਘਰਾਂ 'ਤੇ ਹੋਰ ਹਮਲੇ ਹੋਏ, ਤਾਂ ਸਾਊਦੀ ਅਰਬ ਦੇ ਅਜਿਹੇ ਹੀ ਹੋਰ ਟਿਕਾਣਿਆਂ 'ਤੇ ਤੁਰੰਤ ਜਵਾਬੀ ਹਮਲੇ ਕੀਤੇ ਜਾਣਗੇ।
ਇਹ ਵੀ ਪੜ੍ਹੋ- ਕੈਨੇਡਾ ਕਾਰ ਪਾਰਕਿੰਗ 'ਚ ਫਾਇਰਿੰਗ ਦੌਰਾਨ ਜਾਨ ਗੁਆਉਣ ਵਾਲੇ ਪੰਜਾਬੀ ਕੁੜੀ-ਮੁੰਡੇ ਬਾਰੇ ਵੱਡਾ ਖ਼ੁਲਾਸਾ
ਇਸ ਦੌਰਾਨ ਯਮਨ 'ਚ ਸਾਊਦੀ ਅਗਵਾਈ ਵਾਲੇ ਗੱਠਜੋੜ ਨੇ ਕਿਹਾ ਹੈ ਕਿ ਉਨ੍ਹਾਂ ਦੇ ਏਅਰ ਡਿਫੈਂਸ ਸਿਸਟਮ ਨੇ ਜਾਜ਼ਾਨ ਨੂੰ ਨਿਸ਼ਾਨਾ ਬਣਾ ਕੇ ਦਾਗੀਆਂ ਗਈਆਂ 2 ਬੈਲਿਸਟਿਕ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਰੋਕ ਕੇ ਤਬਾਹ ਕਰ ਦਿੱਤਾ ਹੈ। ਗੱਠਜੋੜ ਅਨੁਸਾਰ ਮਿਜ਼ਾਈਲਾਂ ਦਾ ਮਲਬਾ ਅਲ-ਸ਼ੁਕੈਇਕ ਇਲਾਕੇ 'ਚ ਡਿੱਗਿਆ ਹੈ, ਜਿੱਥੇ ਸਬੰਧਤ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਹਾਲਾਂਕਿ, ਗੱਠਜੋੜ ਨੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਨਾ ਹੀ ਯਮਨ 'ਚ ਹੋਈਆਂ ਮੌਤਾਂ ਦੇ ਅੰਕੜਿਆਂ 'ਤੇ ਕੋਈ ਤੁਰੰਤ ਟਿੱਪਣੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ 'ਚ ਹੂਤੀਆਂ ਅਤੇ ਸਾਊਦੀ ਸਮਰਥਿਤ ਸਰਕਾਰੀ ਫ਼ੌਜ ਵਿਚਾਲੇ ਕਈ ਮੋਰਚਿਆਂ 'ਤੇ ਲੜਾਈ ਤੇਜ਼ ਹੋ ਗਈ ਹੈ। ਜਿੱਥੇ ਹੂਤੀ ਸਾਊਦੀ ਦੇ ਏਅਰਪੋਰਟਾਂ ਅਤੇ ਤੇਲ ਟਿਕਾਣਿਆਂ 'ਤੇ ਲਗਾਤਾਰ ਮਿਜ਼ਾਈਲ ਤੇ ਡਰੋਨ ਹਮਲਿਆਂ ਦੇ ਦਾਅਵੇ ਕਰ ਰਹੇ ਹਨ, ਉੱਥੇ ਹੀ ਹੂਤੀ ਮੀਡੀਆ ਵੱਲੋਂ ਰਿਹਾਇਸ਼ੀ ਇਲਾਕਿਆਂ ਅਤੇ ਬੁਨਿਆਦੀ ਢਾਂਚੇ 'ਤੇ ਤੇਜ਼ ਹੋਏ ਸਾਊਦੀ ਹਵਾਈ ਹਮਲਿਆਂ ਦੀਆਂ ਰਿਪੋਰਟਾਂ ਦਿੱਤੀਆਂ ਜਾ ਰਹੀਆਂ ਹਨ। ਯਮਨ 2014 ਦੇ ਅਖ਼ੀਰ ਤੋਂ ਹੀ ਜੰਗ ਦੀ ਮਾਰ ਝੱਲ ਰਿਹਾ ਹੈ, ਜਦੋਂ ਹੂਤੀਆਂ ਨੇ ਰਾਜਧਾਨੀ ਸਨਾ 'ਤੇ ਕਬਜ਼ਾ ਕਰ ਲਿਆ ਸੀ ਅਤੇ 2015 'ਚ ਸਾਊਦੀ ਅਗਵਾਈ ਵਾਲੇ ਗੱਠਜੋੜ ਨੇ ਇਸ ਜੰਗ 'ਚ ਦਖ਼ਲ ਦਿੱਤਾ ਸੀ, ਜਿਸ ਮਗਰੋਂ ਹੂਤੀਆਂ ਨੇ ਸਾਊਦੀ ਨੂੰ ਵੀ ਆਪਣਾ ਦੁਸ਼ਮਣ ਮੰਨ ਕੇ ਹਮਲੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ- ਜਹਾਜ਼ ਦੇ ਇੰਜਣ ਨੂੰ ਲੱਗ ਗਈ ਅੱਗ ! ਹਵਾ ਵਿਚਾਲੇ ਲਟਕੀ 137 ਯਾਤਰੀਆਂ ਦੀ ਜਾਨ, ਦਾਵਾਓ ਏਅਰਪੋਰਟ 'ਤੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'India ਵੱਲ ਦੇਖੋ..!', ਭਾਰਤ ਦੀ ਵਿਕਾਸ ਦਰ ਦੇਖਦਿਆਂ ਟਰੰਪ ਨੇ ਆਪਣੇ ਹੀ ਦੇਸ਼ ਦੀ ਸੈਂਟਰਲ ਬੈਂਕ ਨੂੰ ਪਾਈ ਝਾੜ
NEXT STORY