ਪ੍ਰਯਾਗਰਾਜ- ਪ੍ਰਯਾਗਰਾਜ ਮਹਾਕੁੰਭ 13 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਉਸ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਵਿਵਾਦ ਸਾਬਕਾ ਸੀ. ਐੱਮ. ਮੁਲਾਇਮ ਸਿੰਘ ਯਾਦਵ ਨੂੰ ਭਗਵਾਨ ਦੱਸ ਕੇ ਮੂਰਤੀ ਲਗਾਉਣ ਨੂੰ ਲੈ ਕੇ ਹੋ ਰਿਹਾ ਹੈ। ਸਾਧੂ-ਸੰਤ ਇਸ ਗੱਲ ਤੋਂ ਨਾਰਾਜ਼ ਹਨ ਕਿ ਮੁਲਾਇਮ ਸਿੰਘ ਦੀ ਮੂਰਤੀ ਮਹਾਕੁੰਭ ’ਚ ਕਿਉਂ ਲਗਾਈ ਗਈ ਹੈ। ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਮੂਰਤੀ ਮਹਾਕੁੰਭ ਖੇਤਰ ਦੇ ਸੈਕਟਰ 16 ’ਚ ਸਮ੍ਰਿਤੀ ਸੇਵਾ ਸੰਸਥਾਨ ਦੇ ਕੈਂਪ ’ਚ ਲਗਾਈ ਗਈ ਹੈ।
ਲਗਭਗ 3 ਫੁੱਟ ਉੱਚੀ ਇਸ ਮੂਰਤੀ ਨੂੰ ਕਾਂਸੇ ਨਾਲ ਤਿਆਰ ਕੀਤਾ ਗਿਆ ਹੈ। 11 ਜਨਵਰੀ ਨੂੰ ਕੈਂਪ ਨੂੰ ਮੂਰਤੀ ਤੋਂ ਪਰਦਾ ਹਟਾਉਣ ਦੀ ਰਸਮ ਵਿਰੋਧੀ ਧਿਰ ਦੇ ਨੇਤਾ ਮਾਤਾ ਪ੍ਰਸਾਦ ਪਾਂਡੇ ਨੇ ਕੀਤੀ ਸੀ। ਉੱਨਾਵ ਤੋਂ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਰਾਮ ਭਗਤਾਂ ਦੀ ਆਸਥਾ ਦੇ ਮੇਲੇ ’ਚ ਰਾਮ ਮੰਦਰ ਲਈ ਸੰਘਰਸ਼ ਕਰਨ ਵਾਲਿਆਂ ’ਤੇ ਗੋਲੀਆਂ ਚਲਵਾਉਣ ਵਾਲੇ ਦੀ ਮੂਰਤੀ ਲਗਾਉਣਾ ਪੂਰੀ ਤਰ੍ਹਾਂ ਗਲਤ ਹੈ। ਅਖਿਲ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਰਵਿੰਦਰ ਪੁਰੀ ਨੇ ਕਿਹਾ ਕਿ ਮੈਂ ਮੁਲਾਇਮ ਸਿੰਘ ਦਾ ਵਿਰੋਧੀ ਨਹੀਂ ਹਾਂ ਪਰ ਮੂਰਤੀ ਲਾਉਣ ਵਾਲਿਆਂ ਦਾ ਭਾਵ ਠੀਕ ਨਹੀਂ ਲੱਗਾ। ਸੁਨੇਹਾ ਇਹ ਜਾਂਦਾ ਹੈ ਕਿ ਅਯੁੱਧਿਆ ’ਚ ਸਾਧੂ-ਸੰਤਾਂ ਦੀ ਹੱਤਿਆ ਵਾਲੇ ਉਹੀ ਮੁਲਾਇਮ ਸਿੰਘ ਹਨ। ਮਕਰ ਸੰਕ੍ਰਾਂਤੀ ਤੋਂ ਬਾਅਦ ਇਸ ’ਤੇ ਗੱਲ ਕੀਤੀ ਜਾਵੇਗੀ। ਮੇਰਾ ਸੁਝਾਅ ਹੈ ਕਿ ਅਯੁੱਧਿਆ ’ਚ ਕਾਰਸੇਵਕਾਂ, ਸਾਧੂ-ਸੰਤਾਂ ਦੀ ਹੱਤਿਆ ’ਚ ਸਹਿਭਾਗੀ ਹੋਣ ਵਾਲੇ ਸੰਗਮ ’ਚ ਇਸ਼ਨਾਨ ਕਰ ਕੇ ਆਪਣੇ ਪਾਪ ਧੋਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਹਾਇਸ਼ੀ ਫਲੈਟ 'ਚ ਲੱਗੀ ਅੱਗ; ਇਕ ਔਰਤ ਦੀ ਮੌਤ, 2 ਜ਼ਖ਼ਮੀ
NEXT STORY