ਓਰੈਯਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਓਰੈਯਾ ਜ਼ਿਲ੍ਹੇ ਦੇ ਬਿਧੂਨਾ ਇਲਾਕੇ 'ਚ ਇਕ ਗਰਭਵਤੀ ਔਰਤਾਂ ਦੀ ਉਸ ਦੇ ਪਤੀ ਵਲੋਂ ਗਰਭਪਾਤ ਦੀ ਦਵਾਈ ਦਿੱਤੇ ਜਾਣ ਨਾਲ ਰਹੱਸਮਈ ਹਾਲਤ 'ਚ ਮੌਤ ਹੋ ਗਈ। ਔਰਤ ਦੇ ਮਾਤਾ-ਪਿਤਾ ਨੇ ਉਸ ਦੇ ਪਤੀ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਸਟੇਸ਼ਨ ਹਾਊਸ ਅਫ਼ਸਰ (ਐੱਸ.ਐੱਚ.ਓ.) ਪ੍ਰਕਾਸ਼ ਚੰਦਰ ਨੇ ਕਿਹਾ ਕਿ ਇਸ ਸੰਬੰਧ 'ਚ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਔਰਤ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗੇਗਾ। ਉਨ੍ਹਾਂ ਕਿਹਾ ਕਿ ਜੇਕਰ ਇਹ ਸਾਬਿਤ ਹੋ ਜਾਂਦਾ ਹੈ ਕਿ ਔਰਤ ਨੂੰ ਜ਼ਬਰਨ ਗਰਭਪਾਤ ਦੀ ਦਵਾਈ ਦਿੱਤੀ ਗਈ ਤਾਂ ਕਾਨੂੰਨ ਆਪਣਾ ਕੰਮ ਕਰੇਗਾ।
ਰਿਪੋਰਟਸ ਅਨੁਸਾਰ 27 ਸਾਲ ਦੀ ਗੀਤਾ ਯਾਦਵ ਦਾ ਵਿਆਹ ਕਰੀਬ 6 ਸਾਲ ਪਹਿਲਾਂ ਵਿਪਿਨ ਯਾਦਵ ਨਾਲ ਹੋਇਆ ਸੀ। ਦੋਹਾਂ ਦੀਆਂ 2 ਧੀਆਂ ਅਤੇ ਇਕ ਪੁੱਤਰ ਹੈ। ਘਟਨਾ ਦੇ ਸਮੇਂ ਗੀਤਾ 5 ਮਹੀਨੇ ਦੀ ਗਰਭਵਤੀ ਸੀ। ਉਸ ਦੇ ਮਾਤਾ-ਪਿਤਾ ਅਨੁਸਾਰ, ਉਸ ਦੇ ਪਤੀ ਨੇ ਗੀਤਾ ਨੂੰ ਗਰਭਪਾਤ ਦੀ ਦਵਾਈ ਦਿੱਤੀ, ਜਿਸ ਕਾਰਨ ਜ਼ਿਆਦਾ ਖੂਨ ਵਹਿ ਗਿਆ ਸੀ। ਪਰਿਵਾਰ ਵਾਲੇ ਉਸ ਨੂੰ ਨੌਬਸਤਾ ਦੇ ਇਕ ਨਰਸਿੰਗ ਹੋਮ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਲਾਲਾ ਲਾਜਪਤ ਰਾਏ (ਐੱਲ.ਐੱਲ.ਆਰ.) ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
'ਬਦਲ ਚੁੱਕਾ ਮੇਰਾ ਬਲੱਡ ਗਰੁੱਪ', ਰਾਮ ਰਹੀਮ ਨੇ ਹਨੀਪ੍ਰੀਤ ਨਾਲ ਲਾਈਵ ਹੋ ਕੇ ਕੀਤੀਆਂ ਇਹ ਗੱਲਾਂ
NEXT STORY