ਨੈਸ਼ਨਲ ਡੈਸਕ : ਬਲੀਆ ਦੇ ਸ਼ਿਵਪੁਰ ਦੀਅਰ ਨੰਬਰੀ ਪਿੰਡ ਦੇ ਰਹਿਣ ਵਾਲੇ 70 ਸਾਲਾ ਬਜ਼ੁਰਗ ਵਿਸ਼ਵਨਾਥ ਪਾਲ ਮੰਗਲਵਾਰ ਦੀ ਸਵੇਰ ਨੂੰ ਅਚਾਨਕ ਆਪਣੇ ਬਿਸਤਰੇ 'ਤੇ ਬੇਹੋਸ਼ ਪਏ ਮਿਲੇ। ਉਨ੍ਹਾਂ ਦੇ ਛੋਟੇ ਬੇਟੇ ਵਿਜੇ ਸ਼ੰਕਰ ਪਾਲ ਨੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਹੁੰਗਾਰਾ ਨਾ ਮਿਲਣ ਕਾਰਨ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਘਬਰਾ ਗਏ। ਦੇਖਦੇ ਹੀ ਦੇਖਦੇ ਘਰ ਵਿੱਚ ਰੋਣਾ-ਧੋਣਾ ਸ਼ੁਰੂ ਹੋ ਗਿਆ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮ੍ਰਿਤਕ ਸਮਝ ਕੇ ਅੰਤਿਮ ਸਸਕਾਰ ਦੀਆਂ ਤਿਆਰੀਆਂ ਵਿੱਚ ਜੁੱਟ ਗਏ।
ਇਸੇ ਦੌਰਾਨ ਇੱਕ ਅਦਭੁਤ ਚਮਤਕਾਰ ਹੋਇਆ ਤੇ ਵਿਸ਼ਵਨਾਥ ਪਾਲ ਅਚਾਨਕ ਉੱਠ ਕੇ ਬੈਠ ਗਏ। ਇਹ ਦੇਖ ਕੇ ਘਰ ਵਿੱਚ ਪਸਰਿਆ ਮਾਤਮ ਤੁਰੰਤ ਖੁਸ਼ੀ ਦੇ ਮਾਹੌਲ ਵਿੱਚ ਬਦਲ ਗਿਆ। ਪਰਿਵਾਰ ਵਾਲੇ ਖੁਸ਼ੀ ਨਾਲ ਚੀਕਣ ਲੱਗੇ ਅਤੇ ਉਨ੍ਹਾਂ ਨੇ ਰੱਬ ਦਾ ਸ਼ੁਕਰਾਨਾ ਅਦਾ ਕੀਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ ਵਿੱਚ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਮੁਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰ ਲਿਆ।
ਵਿਸ਼ਵਨਾਥ ਪਾਲ ਦਾ ਇਸ ਵੇਲੇ ਜ਼ਿਲ੍ਹਾ ਹਸਪਤਾਲ ਦੇ ਮੈਡੀਕਲ ਵਾਰਡ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਦੇਖਭਾਲ ਲਈ ਉਨ੍ਹਾਂ ਦਾ ਵੱਡਾ ਬੇਟਾ ਦਯਾਸ਼ੰਕਰ ਪਾਲ ਹਸਪਤਾਲ ਵਿੱਚ ਮੌਜੂਦ ਹੈ। ਪੁੱਤਰ ਦਯਾਸ਼ੰਕਰ ਨੇ ਦੱਸਿਆ ਕਿ ਪਿਤਾ ਦੇ ਦੁਬਾਰਾ ਉੱਠ ਕੇ ਬੈਠਣ ਨਾਲ ਪਰਿਵਾਰ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ ਅਤੇ ਇਹ ਸਭ ਪ੍ਰਮਾਤਮਾ ਦੀ ਕਿਰਪਾ ਸਦਕਾ ਹੀ ਸੰਭਵ ਹੋਇਆ ਹੈ। ਦੂਜੇ ਪਾਸੇ, ਹਸਪਤਾਲ ਦੇ ਈ.ਐਮ.ਓ. ਡਾਕਟਰ ਨੀਰਜ ਨੇ ਦੱਸਿਆ ਕਿ ਮਰੀਜ਼ ਬੇਹੋਸ਼ੀ ਦੀ ਹਾਲਤ ਵਿੱਚ ਸੀ, ਜਿਸ ਕਾਰਨ ਉਨ੍ਹਾਂ ਨੂੰ ਸਿਟੀ ਸਕੈਨ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਮੇਤ ਕਈ ਸੂਬਿਆਂ ਨੂੰ SC ਨੇ ਜਾਰੀ ਕਰ'ਤੇ ਹੁਕਮ, ਹੁਣ ਇੰਨੇ ਸਾਲ ਦੀ ਉਮਰ 'ਚ ਸੇਵਾਮੁਕਤ ਹੋਣਗੇ ਜੱਜ
NEXT STORY