ਜੈਤੋ (ਰਘੂਨੰਦਨ ਪਰਾਸ਼ਰ) : ਰਾਸ਼ਟਰਪਤੀ ਦੇ ਸਕੱਤਰੇਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗਣੇਸ਼ ਚਤੁਰਥੀ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ: - “ਗਣੇਸ਼ ਚਤੁਰਥੀ ਦੇ ਸ਼ੁਭ ਮੌਕੇ 'ਤੇ, ਮੈਂ ਭਾਰਤ ਅਤੇ ਵਿਦੇਸ਼ ਵਿੱਚ ਰਹਿੰਦੇ ਸਾਰੇ ਭਾਰਤੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੀ ਹਾਂ। ਖੁਸ਼ੀ ਦਾ ਇਹ ਤਿਉਹਾਰ ਸਮਾਜਿਕ ਸਦਭਾਵਨਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਭਗਵਾਨ ਗਣੇਸ਼ ਗਿਆਨ, ਬੁੱਧੀ ਅਤੇ ਖੁਸ਼ਹਾਲੀ ਦੇ ਪ੍ਰਤੀਕ ਹਨ। ਇਹ ਤਿਉਹਾਰ ਸਾਨੂੰ ਨਿਮਰ ਅਤੇ ਕਰਤੱਵ ਬਣਨ ਦੀ ਪ੍ਰੇਰਨਾ ਦਿੰਦਾ ਹੈ। ਇਹ ਤਿਉਹਾਰ ਸਮਾਜਿਕ ਸਦਭਾਵਨਾ ਨੂੰ ਵੀ ਉਤਸ਼ਾਹਿਤ ਕਰਦਾ ਹੈ, ਇਸ ਮੌਕੇ ਆਓ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਸ਼ਾਂਤੀਪੂਰਨ ਅਤੇ ਖੁਸ਼ਹਾਲ ਭਾਰਤ ਬਣਾਉਣ ਦਾ ਪ੍ਰਣ ਕਰੀਏ।
ਫਰੈਂਕਫਰਟ ਜਾ ਰਹੀ ਵਿਸਤਾਰਾ ਦੀ ਫਲਾਈਟ, ਸੁਰੱਖਿਆ ਕਾਰਨਾਂ ਕਰ ਕੇ ਤੁਰਕੀ 'ਚ ਕਰਾਈ ਲੈਂਡਿੰਗ
NEXT STORY