ਰਾਏਪੁਰ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ਨੀਵਾਰ ਸਵੇਰੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਭਗਵਾਨ ਜਗਨਨਾਥ ਮੰਦਰ ਵਿਚ ਪੂਜਾ ਕੀਤੀ। ਮੁਰਮੂ ਸ਼ੁੱਕਰਵਾਰ ਤੋਂ ਸੂਬੇ ਦੇ ਦੋ ਦਿਨਾਂ ਦੌਰੇ 'ਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਮੰਦਰ ਵਿਚ ਭਗਵਾਨ ਜਗਨਨਾਥ, ਬਲਭੱਦਰ ਜੀ ਅਤੇ ਸੁਭਦਰਾ ਜੀ ਦੀ ਪੂਜਾ ਕੀਤੀ ਅਤੇ ਦੇਸ਼ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਰਾਜਪਾਲ ਰਮੇਨ ਡੇਕਾ, ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਅਤੇ ਹੋਰ ਜਨਪ੍ਰਤੀਨਿਧੀ ਵੀ ਸਨ। ਸਾਲ 2000 'ਚ ਛੱਤੀਸਗੜ੍ਹ ਸੂਬੇ ਦੇ ਗਠਨ ਦੇ ਤਿੰਨ ਸਾਲ ਬਾਅਦ ਸਾਲ 2003 ਵਿਚ ਇੱਥੇ ਪੁਰੀ ਦੇ ਜਗਨਨਾਥ ਮੰਦਰ ਵਾਂਗ ਭਗਵਾਨ ਜਗਨਨਾਥ ਮੰਦਰ ਦਾ ਨਿਰਮਾਣ ਕੀਤਾ ਗਿਆ।
ਮੰਦਰ ਦਾ ਮੁੱਖ ਢਾਂਚਾ ਉੱਚੇ ਚਬੂਤਰੇ 'ਤੇ ਬਣਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਦਰ ਵਿਚ ਓਡੀਸ਼ਾ ਤੋਂ ਲਿਆਂਦੀ ਗਈ ਨਿੰਮ ਦੀ ਲੱਕੜ ਨਾਲ ਬਣੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੰਦਰ 'ਚ ਪੂਜਾ ਮਗਰੋਂ ਰਾਸ਼ਟਰਪਤੀ ਭਿਲਾਈ ਲਈ ਰਵਾਨਾ ਹੋ ਗਈ, ਜਿੱਥੇ ਉਹ ਭਾਰਤੀ ਉਦਯੋਗਿਕ ਸੰਸਥਾਨ, ਭਿਲਾਈ ਦੇ ਚੌਥੇ ਦੀਸ਼ਾਂਤ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ। ਅਧਿਕਾਰੀਆਂ ਨੇ ਦੱਸਿਆ ਕਿ ਮੁਰਮੂ ਬਾਅਦ ਵਿਚ ਰਾਜਧਾਨੀ ਰਾਏਪੁਰ ਪਰਤ ਆਵੇਗੀ ਅਤੇ ਨਵਾ ਰਾਏਪੁਰ ਵਿਚ ਪੰਡਿਤ ਦੀਨਦਿਆਲ ਮੈਮੋਰੀਅਲ ਸਿਹਤ ਵਿਗਿਆਨ ਅਤੇ ਆਯੁਸ਼ ਯੂਨੀਵਰਸਿਟੀ ਦੇ ਤੀਜੇ ਦੀਸ਼ਾਂਤ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮ ਹੋਵੇਗੀ। ਇਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋਵੇਗੀ।
ਚੱਕਰਵਾਤ ਤੁਫ਼ਾਨ ਦਾਨਾ ਨਾਲ 2 ਹੋਰ ਲੋਕਾਂ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ 4
NEXT STORY