ਨਵੀਂ ਦਿੱਲੀ-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਸਮੇਤ ਪੁਲਸ ਅਤੇ ਨੀਮ ਬਲ ਫੌਜੀਆਂ ਦੇ ਸ਼ਹੀਦ ਜਵਾਨਾਂ ਨੂੰ ਅੱਜ ਭਾਵ ਮੰਗਲਵਾਰ ਨੂੰ ਰਾਸ਼ਟਰੀ ਪੁਲਸ ਸਮਾਰਕ 'ਤੇ ਸ਼ਰਧਾਜਲੀ ਦਿੱਤੀ। ਕੋਵਿੰਦ ਨੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ) ਦੇ ਸਾਲਾਨਾ 'ਬਹਾਦਰੀ ਦਿਵਸ' ਮੌਕੇ ਯਾਦਗਾਰੀ ਪ੍ਰੋਗਰਾਮ ਦੌਰਾਨ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਮਾਰਕ 'ਤੇ ਪੁਸ਼ਪਚੱਕਰ ਚੜ੍ਹਾਇਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 21 ਅਕਤੂਬਰ 2018 ਨੂੰ ਪੁਲਸ ਦੇ ਯਾਦਗਾਰੀ ਦਿਵਸ ਮੌਕੇ 30 ਫੁੱਟ ਲੰਬੇ ਅਤੇ 238 ਟਨ ਕਾਲੇ ਗ੍ਰੇਨਾਈਟ ਤੋਂ ਬਣੇ ਰਾਸ਼ਟਰੀ ਪੁਲਸ ਸਮਾਰਕ ਦਾ ਉਦਘਾਟਨ ਕੀਤਾ ਸੀ। ਰਾਸ਼ਟਰਪਤੀ ਰਾਜਧਾਨੀ ਦੇ ਚਾਣਕਿਆਪੁਰੀ ਇਲਾਕੇ 'ਚ ਸਥਿਤ ਇਸ ਸਮਾਰਕ 'ਤੇ ਪਹਿਲੀ ਵਾਰ ਗਏ। ਰਾਸ਼ਟਰਪਤੀ ਕੋਵਿੰਦ ਨੂੰ ਸੀ. ਆਰ. ਪੀ. ਐੱਫ, ਸਰਹੱਦ ਸੁਰੱਖਿਆ ਬਲ (ਬੀ. ਐੱਸ. ਐੱਫ), ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈ. ਟੀ. ਬੀ. ਪੀ),ਅਤੇ ਸ਼ਾਸਤਰ ਸੀਮਾ ਬਲ (ਐੱਸ. ਐੱਸ. ਬੀ.) ਵਰਗੀਆਂ ਸਾਰੀਆਂ ਕੇਂਦਰੀ ਹਥਿਆਰਬੰਦ ਸੈਨਾਵਾਂ ਨੇ 'ਰਾਸ਼ਟਰੀ ਸਲਾਮੀ' ਅਤੇ 'ਗਾਰਡ ਆਫ ਆਨਰ' ਦਿੱਤਾ।

ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ, ਖੁਫੀਆ ਬਿਓਰੋ ਦੇ ਡਾਇਰੈਕਟਰ ਰਾਜੀਵ ਜੈਨ, ਸੀ. ਆਰ. ਪੀ. ਐੱਫ. ਦੇ ਡਾਇਰੈਕਟਰ ਰਾਜੀਵ ਰਾਏ ਭਟਨਗਰ, ਨੀਮ ਬਲ ਫੌਜੀਆਂ ਅਤੇ ਗ੍ਰਹਿ ਮੰਤਰਾਲੇ ਦੇ ਹੋਰ ਅਧਿਕਾਰੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਏ।

ਦੱਸਿਆ ਜਾਂਦਾ ਹੈ ਕਿ ਇਹ ਦਿਨ 1965 'ਚ ਗੁਜਰਾਤ 'ਚ ਕੱਛ ਦੇ ਰਣ ਇਲਾਕੇ 'ਚ ਸਰਦਾਰ ਪੋਸਟ 'ਤੇ ਦਿਖਾਈ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਵੀਰਤਾ ਦੀ ਯਾਦ 'ਚ ਮਨਾਇਆ ਜਾਂਦਾ ਹੈ।
ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ : 29 ਉਮੀਦਵਾਰਾਂ ਦਾ ਹੈ ਅਪਰਾਧਕ ਰਿਕਾਰਡ
NEXT STORY