ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪਿੰਡ ਦਬੂੜੀ ਵਿਖੇ ਸਥਿਤ ਜਵਾਹਰ ਨਵੋਦਿਆ ਸਕੂਲ ’ਚ ਹੜ੍ਹ ਕਾਰਨ ਕਰੀਬ 400 ਵਿਦਿਆਰਥੀ ਅਤੇ ਸਕੂਲ ਸਟਾਫ ਫੱਸ ਗਏ ਸਨ। ਸਕੂਲ ਅੰਦਰ ਲਗਭਗ ਪੰਜ ਫੁੱਟ ਤੱਕ ਪਾਣੀ ਭਰ ਗਿਆ ਸੀ। NDRF ਰੈਸਕਿਊ ਟੀਮਾਂ ਅਤੇ ਲੋਕਲ ਪਿੰਡ ਵਾਸੀਆਂ ਵੱਲੋਂ ਵੱਡੀ ਗਿਣਤੀ ’ਚ ਮਿਲ ਕੇ ਤੁਰੰਤ ਕਾਰਵਾਈ ਕਰਦਿਆਂ ਵਿਦਿਆਰਥੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਕੱਢਿਆ ਗਿਆ। ਬੱਚਿਆਂ ਨੂੰ ਕੁਝ ਦੂਰੀ ’ਤੇ ਖੜ੍ਹੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਦੱਸਣਯੋਗ ਹੈ ਕਿ ਰਾਵੀ ਦਰਿਆ ਦਾ ਪਾਣੀ ਹੱਦਾਂ ਟੱਪ ਕੇ ਕਰੀਬ 12-13 ਕਿਲੋਮੀਟਰ ਦੂਰ ਤੱਕ ਫੈਲ ਚੁੱਕਿਆ ਹੈ, ਜਿਸ ਕਾਰਨ ਨੇੜਲੇ ਪਿੰਡਾਂ ਸਮੇਤ ਦਬੂੜੀ ਦਾ ਜਵਾਹਰ ਨਵੋਦਿਆ ਸਕੂਲ ਵੀ ਇਸ ਦੀ ਚਪੇਟ ਵਿੱਚ ਆ ਗਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ 14 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ! ਝਲਣੀ ਪੈ ਸਕਦੀ ਹੈ ਇਹ ਵੱਡੀ ਮੁਸੀਬਤ
NEXT STORY