ਰਾਏਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਦੇ ਇਕ ਦਿਨਾ ਦੌਰੇ 'ਤੇ ਸ਼ਨੀਵਾਰ ਨੂੰ ਬਸਤਰ ਪੁੱਜ ਕੇ 'ਆਯੂਸ਼ਮਾਨ ਭਾਰਤ' ਯੋਜਨਾ ਦਾ ਸ਼ੁੱਭ ਆਰੰਭ ਕੀਤਾ। ਜ਼ਿਕਰਯੋਗ ਹੈ ਕਿ ਪੀ.ਐੱਮ. ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬੀਜਾਪੁਰ ਜ਼ਿਲੇ ਦੇ ਜਾਂਗਲਾ ਪਿੰਡ ਦੇ ਦੌਰੇ 'ਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਾਂਗਲਾ 'ਚ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਜਗਦਲਪੁਰ ਆ ਕੇ ਸ਼ਾਮ 4 ਵਜੇ ਭਾਰਤੀ ਹਵਾਈ ਫੌਜ ਦੇ ਜਹਾਜ਼ 'ਤੇ ਨਵੀਂ ਦਿੱਲੀ ਲਈ ਰਵਾਨਾ ਹੋਣਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਛੱਤੀਸਗੜ੍ਹ 'ਚ ਅੰਬੇਡਕਰ ਜਯੰਤੀ ਮੌਕੇ ਆਯੋਜਿਤ ਪ੍ਰੋਗਰਾਮ 'ਚ ਸ਼ਾਮਲ ਹੋਣ ਪੁੱਜੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਰੂਪ 'ਚ ਮੋਦੀ ਦੀ ਇਹ ਚੌਥੀ ਛੱਤੀਸਗੜ੍ਹ ਯਾਤਰਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਜਿਨ੍ਹਾਂ 101 ਜ਼ਿਲਿਆਂ ਨੂੰ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸ਼ਾਨਦਾਰ ਜ਼ਿਲਿਆਂ ਦੇ ਰੂਪ 'ਚ ਚੁਣਿਆ ਹੈ, ਉਨ੍ਹਾਂ 'ਚ ਬੀਜਾਪੁਰ ਸਮੇਤ ਛੱਤੀਸਗੜ੍ਹ ਦੇ 10 ਜ਼ਿਲੇ ਸ਼ਾਮਲ ਹਨ।
ਇਹ ਹੈ 'ਆਯੂਸ਼ਮਾਨ ਭਾਰਤ' ਯੋਜਨਾ
'ਆਯੂਸ਼ਮਾਨ ਭਾਰਤ' ਯੋਜਨਾ ਦੇ ਅਧੀਨ ਭਾਰਤ ਦੇ 10 ਕਰੋੜ ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੀ ਸਿਹਤ ਬੀਮੇ ਦੀ ਸੁਰੱਖਿਆ ਮਿਲੇਗੀ। ਇਸ ਦੇ ਅਧੀਨ ਬੀਮਾਯੁਕਤ ਪਰਿਵਾਰ ਦੇ ਮੈਂਬਰ ਸ਼ਾਸਨ ਵੱਲੋਂ ਚਿੰਨ੍ਹਿਤ ਹਸਪਤਾਲਾਂ 'ਚ ਗੰਭੀਰ ਬੀਮਾਰੀਆਂ ਦਾ ਮੁਫ਼ਤ ਇਲਾਜ ਕਰਵਾ ਸਕਣਗੇ।
ਬੈਂਕ ਬਰਾਂਚਾਂ ਦਾ ਵੀ ਸ਼ੁੱਭ ਆਰੰਭ ਕਰਨਗੇ
ਪ੍ਰਧਾਨ ਮੰਤਰੀ ਇਸ ਦੌਰਾਨ ਬੀਜਾਪੁਰ ਜ਼ਿਲੇ ਦੇ ਜਾਂਗਲਾ ਸਮੇਤ 7 ਪਿੰਡਾਂ ਲਈ ਵੱਖ-ਵੱਖ ਬੈਂਕ ਬਰਾਂਚਾਂ ਦਾ ਵੀ ਸ਼ੁੱਭ ਆਰੰਭ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਜਾਂਗਲਾ 'ਚ ਉੱਤਰ ਬਸਤਰ ਦੀ ਜਨਤਾ ਨੂੰ ਬਾਲੋਦ ਜ਼ਿਲੇ ਦੇ ਗੁਦੁਮ ਪਿੰਡ ਤੋਂ ਭਾਨੂੰਪ੍ਰਤਾਪਪੁਰ ਤੱਕ ਨਿਰਮਿਤ ਰੇਲ ਲਾਈਨ ਅਤੇ ਯਾਤਰੀ ਟਰੇਨ ਦੀ ਸੌਗਾਤ ਦੇਣਗੇ। ਗੁਦੁਮ ਤੋਂ ਉੱਤਰ ਕਾਂਕੇਰ ਜ਼ਿਲੇ ਦੇ ਭਾਨੂੰਪ੍ਰਤਾਪਪੁਰ ਤੱਕ ਰੇਲ ਪ੍ਰਾਜੈਕਟ ਦੇ ਉਦਘਾਟਨ ਨਾਲ ਉੱਤਰ ਬਸਤਰ ਵੀ ਰੇਲ ਸੇਵਾ ਨਾਲ ਜੁੜ ਸਕੇਗੀ।
ਯੂ. ਐਨ ਨੇ ਕਠੂਆ ਸਮੂਹਕ ਬਲਾਤਕਾਰ ਨੂੰ ਦੱਸਿਆ 'ਡਰਾਵਨਾ'
NEXT STORY