ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਦੇਸ਼ ਤੋਂ ਬਾਅਦ ਕੇਂਦਰੀ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਦਫ਼ਤਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੀ.ਐੱਮ. ਮੋਦੀ ਦੇ ਆਦੇਸ਼ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ, ਕਿਰਨ ਰਿਜਿਜੂ, ਅਰਜੁਨ ਮੁੰਡਾ ਸਮੇਤ ਕਈ ਮੰਤਰੀ ਦਫ਼ਤਰ ਪਹੁੰਚ ਗਏ ਹਨ।
ਜ਼ਰੂਰੀ ਕਰਮਚਾਰੀ ਹੀ ਦਫ਼ਤਰ ਆਉਣਗੇ
ਆਪਣੇ ਦਫ਼ਤਰ ਪਹੁੰਚੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਸਿਰਫ਼ ਸੀਨੀਅਰ ਅਧਿਕਾਰੀ ਅਤੇ ਘੱਟੋ-ਘੱਟ ਜ਼ਰੂਰੀ ਕਰਮਚਾਰੀ ਹੀ ਅੱਜ ਯਾਨੀ ਸੋਮਵਾਰ ਦਫ਼ਤਰ ਆਉਣਗੇ। ਅਸੀਂ ਕੋਵਿਡ-19 ਬਾਰੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣ ਕਰਾਂਗੇ। ਉੱਥੇ ਹੀ ਦਿੱਲੀ ਦੇ ਸ਼ਾਸਤਰੀ ਭਵਨ 'ਚ ਵੀ ਅਧਿਕਾਰੀਆਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਦੇ ਸਰੀਰ ਦੇ ਤਾਪਮਾਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨਾਂ ਦੀਆਂ ਗੱਡੀਆਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।
ਗਿਰੀਰਾਜ ਸਿੰਘ ਨੇ ਕੀਤਾ ਇਹ ਟਵੀਟ
ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਟਵੀਟ ਕੀਤਾ ਕਿ ਹਰ ਦਿਨ ਦੀ ਤਰਾਂ ਅੱਜ ਵੀ ਮੰਤਰਾਲੇ ਦੇ ਆਪਣੇ ਦਫ਼ਤਰ ਪਹੁੰਚ ਗਿਆ ਹਾਂ। ਕੋਰੋਨਾ ਨਾਲ ਲੜਾਈ ਹੇਤੂ ਬਣਾਏ ਗਏ ਸਾਰੇ ਉਪਾਵਾਂ ਨਾਲ ਮੈਂ ਲਗਾਤਾਰ ਆਪਣੇ ਦਫ਼ਤਰ ਆਉਂਦਾ ਰਿਹਾ ਹਾਂ। ਤੁਸੀਂ ਸਾਰੇ ਸੋਸ਼ਲ ਡਿਸਟੈਂਸਿੰਗ ਦੀ ਪਾਲਣ ਕਰੋ ਅਤੇ ਘਰ 'ਚ ਰਹੋ... ਸਿਹਤਮੰਦ ਰਹੋ।"

ਪੀ.ਐੱਮ. ਮੋਦੀ ਨੇ ਦਿੱਤਾ ਸੀ ਇਹ ਆਦੇਸ਼
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਕੇਂਦਰੀ ਅਤੇ ਰਾਜ ਮੰਤਰੀਅਂ ਨਾਲ ਸੀਨੀਅਰ ਅਫ਼ਸਰਾਂ ਨੂੰ ਦਫ਼ਤਰ ਤੋਂ ਹੀ ਕੰਮ ਕਰਨ ਦਾ ਆਦੇਸ਼ ਦਿੱਤਾ ਸੀ। ਲਾਕਡਾਊਨ ਕਾਰਨ ਜ਼ਿਆਦਾਤਰ ਮੰਤਰੀ ਅਤੇ ਸੀਨੀਅਰ ਅਫ਼ਸਰ ਘਰੋਂ ਹੀ ਕੰਮ ਕਰ ਰਹੇ ਸਨ।
ਹੁਣ ਬਿਨਾਂ ਮਾਸਕ ਘਰੋਂ ਬਾਹਰ ਨਿਕਲਣਾ ਪਵੇਗਾ ਮਹਿੰਗਾ, ਸਰਕਾਰ ਨੇ ਜਾਰੀ ਕੀਤਾ ਇਹ ਆਦੇਸ਼
NEXT STORY