ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਮੇਹਸਾਣਾ 'ਚ ਸਥਿਤ ਮੋਢੇਰਾ ਦੇ ਪ੍ਰਸਿੱਧ ਸੂਰੀਆ ਮੰਦਰ ਦਾ ਇਕ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ ਮੀਂਹ ਦੇ ਮੌਸਮ 'ਚ ਇਹ ਮੰਦਰ ਬਹੁਤ ਸ਼ਾਨਦਾਰ ਦਿੱਸਦਾ ਹੈ। ਮੋਦੀ ਨੇ ਵੀਡੀਓ ਸਾਂਝਾ ਕਰਨ ਦੇ ਨਾਲ ਟਵੀਟ ਕੀਤਾ,''ਮੋਢੇਰਾ ਦਾ ਪ੍ਰਸਿੱਧ ਸੂਰੀਆ ਮੰਦਰ ਮੀਂਹ ਦੇ ਦਿਨਾਂ 'ਚ ਸ਼ਾਨਦਾਰ ਨਜ਼ਰ ਆਉਂਦਾ ਹੈ। ਤੁਸੀਂ ਵੀ ਦੇਖੋ।''
55 ਸਕਿੰਟ ਦੇ ਇਸ ਵੀਡੀਓ 'ਚ ਮੀਂਹ 'ਚ ਨਹਾਇਆ ਸੂਰੀਆ ਮੰਦਰ ਸ਼ਾਨਦਾਰ ਨਜ਼ਰ ਆ ਰਿਹਾ ਹੈ। ਉੱਤਰੀ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਦੇ ਪੁਸ਼ਪਾਵਤੀ ਨਦੀ ਦੇ ਕਿਨਾਰੇ ਸਥਿਤ ਮੋਢੇਰਾ ਦਾ ਇਹ ਸੂਰੀਆ ਮੰਦਰ ਵਾਸਤੂਸ਼ਿਲਪ ਦਾ ਸ਼ਾਨਦਾਰ ਨਮੂਨਾ ਹੈ। ਇਸੇ ਜ਼ਿਲ੍ਹੇ ਦੇ ਵਡਨਗਰ 'ਚ ਮੋਦੀ ਦਾ ਜਨਮ ਹੋਇਆ ਸੀ। ਗੁਜਰਾਤ 'ਚ ਇੰਨੀਂ ਦਿਨੀਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਮੰਗਲਵਾਰ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ 'ਚ ਹੁਣ ਤੱਕ ਸਾਲਾਨਾ ਔਸਤ ਦੀ 106.78 ਫੀਸਦੀ ਮੀਂਹ ਪੈ ਚੁੱਕਿਆ ਹੈ।
ਅਨਾਥ ਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਣੀ 'ਮਦਰ ਟੈਰੇਸਾ', ਜਯੰਤੀ 'ਤੇ ਲੋਕਾਂ ਨੇ ਕੀਤਾ ਯਾਦ
NEXT STORY