ਜੈਪੁਰ : ਰਾਜਸਥਾਨ ਦੀ ਦੌਸਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਕਥਿਤ ਤੌਰ ’ਤੇ ਜੈਪੁਰ ਪੁਲਸ ਦੇ ਕੰਟਰੋਲ ਰੂਮ ਨੂੰ ਫੋਨ ਕਰਕੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਇੰਸਪੈਕਟਰ ਜਨਰਲ (ਜੈਪੁਰ ਰੇਂਜ) ਅਨਿਲ ਟਾਂਕ ਨੇ ਦੱਸਿਆ ਕਿ ਦੌਸਾ ਜੇਲ੍ਹ ਵਿੱਚ ਬਲਾਤਕਾਰ ਦੇ ਇੱਕ ਕੇਸ ਵਿੱਚ ਬੰਦ ਇੱਕ ਕੈਦੀ ਨੇ ਸ਼ਨੀਵਾਰ ਦੇਰ ਰਾਤ ਜੈਪੁਰ ਪੁਲਿਸ ਦੇ ਕੰਟਰੋਲ ਰੂਮ ਨੂੰ ਫ਼ੋਨ ਕੀਤਾ ਅਤੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਨੇ ਦੱਸਿਆ ਕਿ ਜਦੋਂ ਪੁਲਸ ਨੇ ਫ਼ੋਨ ਨੰਬਰ ਦੇ ਆਧਾਰ 'ਤੇ ਲੋਕੇਸ਼ਨ ਟਰੇਸ ਕੀਤੀ ਤਾਂ ਇਹ ਦੌਸਾ ਜੇਲ੍ਹ ਦਾ ਹੀ ਨਿਕਲਿਆ। ਟਾਂਕ ਨੇ ਦੱਸਿਆ ਕਿ ਦੌਸਾ ਪੁਲਸ ਅਤੇ ਜੈਪੁਰ ਪੁਲਸ ਦੀ ਟੀਮ ਨੇ ਦੋਸ਼ੀ ਦਾਰਜੀਲਿੰਗ ਨਿਵਾਸੀ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੈਦੀ ਕੋਲ ਮੋਬਾਈਲ ਫੋਨ ਕਿਵੇਂ ਆਇਆ।
ਪੈਰਿਸ ਓਲੰਪਿਕ 'ਚ ਦੇਸ਼ ਨੂੰ ਪਹਿਲਾ ਮੈਡਲ ਦਿਵਾਉਣ ਵਾਲੀ ਮਨੂ ਭਾਕਰ ਨੂੰ PM ਮੋਦੀ ਫੋਨ ਕਰ ਦਿੱਤੀ ਵਧਾਈ
NEXT STORY