ਹਿਸਾਰ, (ਸਵਾਮੀ)- ਜਵਾਹਰ ਨਗਰ ਦੇ ਇਕ ਪੀ. ਜੀ. ’ਚ ਰਹਿਣ ਵਾਲੀ ਦਿੱਲੀ ਦੀ 22 ਸਾਲਾ ਵਿਦਿਆਰਥਣ ਨਾਲ ਨਸ਼ਾ ਮਿਲੀ ਕੋਲਡ ਡਰਿੰਕ ਅਤੇ ਸ਼ਰਾਬ ਪਿਆ ਕੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਰਬਨ ਅਸਟੇਟ ਥਾਣੇ ਦੀ ਪੁਲਸ ਨੇ ਨਾਮਜ਼ਦ ਪੀ. ਜੀ. ਮਾਲਕ ਖਿਲਾਫ ਕੇਸ ਦਰਜ ਕੀਤਾ ਹੈ।
ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਕਿਹਾ ਕਿ ਮੈਂ ਇਕ ਇੰਸਟੀਚਿਊਟ ਤੋਂ ਕੋਰਸ ਕਰ ਰਹੀ ਹਾਂ। ਮੇਰੀ ਸੈਕੰਡ ਈਅਰ ਦੇ ਦੋ ਪੇਪਰਾਂ ’ਚ ਕੰਪਾਰਟਮੈਂਟ ਆਈ ਸੀ। ਮੈਂ ਆਪਣੇ ਸ਼ਹਿਰ ਤੋਂ 25 ਜਨਵਰੀ ਨੂੰ ਪੇਪਰ ਦੀ ਤਿਆਰੀ ਲਈ ਇੱਥੇ ਆ ਗਈ। ਮੈਂ ਜਵਾਹਰ ਨਗਰ ਦੇ ਪੀ. ਜੀ. ’ਚ ਕਮਰਾ ਕਿਰਾਏ ’ਤੇ ਲੈ ਕੇ ਰਹਿਣ ਲੱਗੀ। ਪੀ. ਜੀ. ਮਾਲਕ ਆਉਂਦਾ ਸੀ ਤਾਂ ਮੇਰੇ ’ਤੇ ਬੁਰੀ ਨਜ਼ਰ ਰੱਖਦਾ ਸੀ। ਮੈਂ 17 ਫਰਵਰੀ ਨੂੰ ਪੀ. ਜੀ. ਮਾਲਕ ਨਾਲ ਉਸ ਦੀ ਕਾਰ ’ਚ ਚਲੀ ਗਈ।
ਪੀੜਤਾ ਨੇ ਦੱਸਿਆ ਕਿ ਉਸ ਨੇ ਕਾਰ ’ਚ ਮੈਨੂੰ ਕੋਲਡ ਡਰਿੰਕ ਪੀਣ ਨੂੰ ਦਿੱਤੀ। ਕੋਲਡ ਡਰਿੰਕ ਪੀਂਦੇ ਹੀ ਮੈਨੂੰ ਨਸ਼ਾ ਹੋਣ ਲੱਗਾ। ਫਿਰ ਉਸ ਨੇ ਮੈਨੂੰ ਸ਼ਰਾਬ ਪਿਆਉਣੀ ਸ਼ੁਰੂ ਕਰ ਦਿੱਤੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਪੀ. ਜੀ. ’ਚ ਛੱਡ ਦੇਵੇ, ਤਾਂ ਉਹ ਬੋਲਿਆ ਕਿ ਤੁਹਾਡਾ ਨਸ਼ੇ ਦੀ ਹਾਲਤ ’ਚ ਪੀ. ਜੀ. ’ਚ ਜਾਣਾ ਠੀਕ ਨਹੀਂ ਹੈ। ਉਹ ਮੈਨੂੰ ਰਾਤ ਲਗਭਗ 11 ਵਜੇ ਜਿੰਦਲ ਚੌਕ ਦੇ ਕੋਲ ਇਕ ਹੋਟਲ ’ਚ ਲੈ ਗਿਆ। ਪੀ. ਜੀ. ਮਾਲਕ ਨੇ ਉੱਥੇ ਜਬਰਦਸਤੀ ਮੈਨੂੰ ਹੋਰ ਸ਼ਰਾਬ ਪਿਆਈ। ਫਿਰ ਉਸ ਨੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਅਰਬਨ ਅਸਟੇਟ ਥਾਣੇ ਦੀ ਪੁਲਸ ਨੇ ਇਸ ਸੰਬੰਧ ’ਚ ਨਾਮਜ਼ਦ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਦਰਦਨਾਕ ਹਾਦਸਾ; ਦੋ ਟਰੱਕਾਂ ਵਿਚਾਲੇ ਹੋਈ ਟੱਕਰ, 7 ਲੋਕਾਂ ਦੀ ਮੌਤ
NEXT STORY