ਕੁਫਰੀ (ਗੌਤਮ) : ਰਾਸ਼ਟਰੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀਰਵਾਰ ਨੂੰ ਸ਼ਿਮਲਾ ਪਹੁੰਚੀ। ਜਾਣਕਾਰੀ ਮੁਤਾਬਕ ਪ੍ਰਿਅੰਕਾ ਦੁਪਹਿਰ ਕਰੀਬ 12.30 ਵਜੇ ਸੜਕ ਰਾਹੀਂ ਸ਼ਿਮਲਾ ਨੇੜੇ ਛਰਾਬੜਾ ਸਥਿਤ ਆਪਣੀ ਰਿਹਾਇਸ਼ ਵਿਖੇ ਪਹੁੰਚੀ। ਇਹ ਉਨ੍ਹਾਂ ਦਾ ਨਿੱਜੀ ਦੌਰਾ ਦੱਸਿਆ ਜਾ ਰਿਹਾ ਹੈ। ਉਹ ਇੱਥੇ ਕੁਝ ਦਿਨ ਰਹਿ ਸਕਦੀ ਹੈ। ਇਸ ਦੌਰਾਨ ਉਹ ਰਾਜ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸੂਬਾ ਸਰਕਾਰ ਨਾਲ ਵੀ ਗੱਲਬਾਤ ਕਰ ਸਕਦੀ ਹੈ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਸੁਰੱਖਿਆ ਕਰਮਚਾਰੀ ਉਨ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਲਈ ਛਰਾਬੜਾ ਪਹੁੰਚ ਗਏ ਸਨ, ਜਿਸ ਦੇ ਚੱਲਦਿਆਂ ਰਿਹਾਇਸ਼ ਦੇ ਚਾਰੇ ਪਾਸੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਛਰਾਬੜਾ ਚੌਕ ’ਤੇ ਬੈਰੀਕੇਡ ਲਾਏ ਜਾਣ ਕਾਰਨ ਢਾਬਾ ਸੰਚਾਲਕਾਂ ’ਚ ਰੋਸ
ਰਾਸ਼ਟਰੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਛਰਾਬੜਾ ਵਿਚ ਪਹੁੰਚਣ ਤੋਂ ਪਹਿਲਾਂ ਛਰਾਬੜਾ ਚੌਕ ਨੇੜੇ ਪੁਲਸ ਵੱਲੋਂ ਬੈਰੀਕੇਡ ਲਾਏ ਜਾਣ ’ਤੇ ਸਥਾਨਕ ਢਾਬਾ ਤੇ ਰੈਸਟੋਰੈਂਟ ਸੰਚਾਲਕਾਂ ਨੇ ਰੋਸ ਪ੍ਰਗਟਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਲਾਏ ਬੈਰੀਕੇਡਾਂ ਕਾਰਨ ਟੂਰਿਸਟ ਵਾਹਨਾਂ ਨੂੰ ਵੀ ਰੋਕਿਆ ਜਾ ਰਿਹਾ ਹੈ, ਜੋ ਉਨ੍ਹਾਂ ਦੇ ਢਾਬਿਆਂ ਕੋਲ ਰੁਕਦੇ ਹਨ।
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸੀਜ਼ਨ ਕਾਫੀ ਸਮੇਂ ਤੋਂ ਹੌਲੀ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਪ੍ਰਿਅੰਕਾ ਵਾਡਰਾ ਦੇ ਆਉਣ ਕਾਰਨ ਸੈਲਾਨੀਆਂ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜੇਕਰ ਬੈਰੀਕੇਡ ਲਗਾਉਣੇ ਹੀ ਹਨ ਤਾਂ ਉਨ੍ਹਾਂ ਦੇ ਹੋਟਲਾਂ ਦੇ ਅੱਗੇ ਲਗਾਏ ਜਾਣ ਤਾਂ ਜੋ ਉਨ੍ਹਾਂ ਦਾ ਕਾਰੋਬਾਰ ਵੀ ਬੰਦ ਨਾ ਹੋਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੁਸੀਂ ਵੀ ਕਰਦੇ ਹੋ Online Payment? ਅਗਲੇ ਹਫਤੇ UPI 'ਚ ਹੋਣ ਵਾਲਾ ਹੈ ਵੱਡਾ ਬਦਲਾਅ, ਜਾਣੋ ਕੀ ਹੈ ਖਾਸ
NEXT STORY