ਨੈਸ਼ਨਲ ਡੈਸਕ : ਭਾਰਤੀ ਰੀਅਲ ਅਸਟੇਟ ਸੈਕਟਰ 'ਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਪਹਿਲਾਂ ਲੋਕ ਪ੍ਰਾਪਰਟੀ 'ਚ ਨਿਵੇਸ਼ ਲਈ ਮੈਟਰੋ ਸ਼ਹਿਰਾਂ ਨੂੰ ਪਹਿਲ ਦਿੰਦੇ ਸਨ, ਹੁਣ ਉਹ ਸ਼ਾਂਤੀ ਅਤੇ 'ਹੈਪੀ ਲਿਵਿੰਗ' ਲਈ ਧਾਰਮਿਕ ਸ਼ਹਿਰਾਂ ਅਤੇ ਤੀਰਥ ਸਥਾਨਾਂ ਵਿੱਚ ਘਰ ਖਰੀਦਣ ਨੂੰ ਤਰਜੀਹ ਦੇ ਰਹੇ ਹਨ। ਇਸ ਨਵੇਂ ਰੁਝਾਨ ਕਾਰਨ ਇਨ੍ਹਾਂ ਸ਼ਹਿਰਾਂ 'ਚ ਪ੍ਰਾਪਰਟੀ ਦੀ ਮੰਗ ਵਿੱਚ ਜ਼ਬਰਦਸਤ ਉਛਾਲ (ਪ੍ਰਾਪਰਟੀ ਬੂਮ) ਆਇਆ ਹੈ।
ਕਿਹੜੇ ਸ਼ਹਿਰਾਂ 'ਚ ਸਭ ਤੋਂ ਵੱਧ ਤੇਜ਼ੀ?
ਪ੍ਰਾਪਰਟੀ ਦੀ ਮੰਗ 'ਚ ਸਭ ਤੋਂ ਅੱਗੇ ਚੱਲ ਰਹੇ ਸ਼ਹਿਰਾਂ ਵਿੱਚ ਅਯੁੱਧਿਆ (Ayodhya), ਵਾਰਾਣਸੀ (Varanasi), ਪ੍ਰਯਾਗਰਾਜ (Prayagraj), ਵ੍ਰਿੰਦਾਵਨ (Vrindavan) ਅਤੇ ਹਰਿਦੁਆਰ (Haridwar) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਉਜੈਨ, ਰਿਸ਼ੀਕੇਸ਼, ਤਿਰੂਪਤੀ ਅਤੇ ਸ਼ਿਰਡੀ ਵਰਗੇ ਧਾਰਮਿਕ ਮਹੱਤਵ ਵਾਲੇ ਸ਼ਹਿਰਾਂ ਵਿੱਚ ਵੀ ਡਿਵੈਲਪਰ ਅਤੇ ਖਰੀਦਦਾਰ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਦੇਹਰਾਦੂਨ 'ਚ ਸਹਸਤ੍ਰਧਾਰਾ ਰੋਡ ਅਤੇ ਰਾਜਪੁਰ ਰੋਡ ਤੇਜ਼ੀ ਨਾਲ ਵਿਕਸਤ ਹੋ ਰਹੇ ਹਨ, ਖਾਸ ਕਰ ਕੇ ਟਪਕੇਸ਼ਵਰ ਮਹਾਦੇਵ ਤੇ ਡਰੋਨ ਗੁਫਾ ਮੰਦਰ ਦੇ ਨੇੜਲੇ ਇਲਾਕੇ ਪਸੰਦੀਦਾ ਹਨ।
ਕੀਮਤਾਂ 'ਚ ਹੈਰਾਨੀਜਨਕ ਵਾਧਾ:
ਕੁਝ ਸ਼ਹਿਰਾਂ 'ਚ ਪ੍ਰਾਪਰਟੀ ਦੀਆਂ ਕੀਮਤਾਂ 500% ਤੱਕ ਵਧ ਗਈਆਂ ਹਨ।
• ਵ੍ਰਿੰਦਾਵਨ: ਇੱਥੇ ਜ਼ਮੀਨ ਦੀਆਂ ਕੀਮਤਾਂ 500% ਤੱਕ ਵਧ ਗਈਆਂ ਹਨ। ਇਸ ਦਾ ਮੁੱਖ ਕਾਰਨ ਸੰਤ ਪ੍ਰੇਮਾਨੰਦ ਮਹਾਰਾਜ ਦੀ ਪ੍ਰਸਿੱਧੀ, ਉਨ੍ਹਾਂ ਦੇ ਭਗਤਾਂ ਦੀ ਵੱਧਦੀ ਗਿਣਤੀ ਤੇ ਬਾਂਕੇ ਬਿਹਾਰੀ ਮੰਦਰ ਕਾਰੀਡੋਰ ਕਾਰਨ ਭੀੜ ਦਾ ਵਧਣਾ ਹੈ। ਰੁਕਮਣੀ-ਵਿਹਾਰ ਵਰਗੀਆਂ ਰਿਹਾਇਸ਼ੀ ਯੋਜਨਾਵਾਂ 'ਚ ਪ੍ਰਤੀ 100 ਵਰਗ ਗਜ਼ ਜ਼ਮੀਨ ਦੀਆਂ ਕੀਮਤਾਂ ਇੱਕ ਕਰੋੜ ਰੁਪਏ ਤੱਕ ਪਹੁੰਚ ਗਈਆਂ ਹਨ। ਵੱਡੇ ਡਿਵੈਲਪਰ ਇੱਥੇ ਹਾਈਰਾਈਜ਼ ਪ੍ਰੋਜੈਕਟ ਲਿਆ ਰਹੇ ਹਨ।
• ਅਯੁੱਧਿਆ: ਰਾਮ ਮੰਦਰ ਬਣਨ ਤੋਂ ਬਾਅਦ ਇੱਥੇ ਜ਼ਮੀਨ ਦੀਆਂ ਕੀਮਤਾਂ 50-100% ਤੱਕ ਵਧ ਚੁੱਕੀਆਂ ਹਨ। 2019 ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਲੈ ਕੇ ਹੁਣ ਤੱਕ ਕੀਮਤਾਂ 12 ਤੋਂ 20 ਗੁਣਾ ਤੱਕ ਵਧੀਆਂ ਹਨ। ਵੱਡੇ ਡਿਵੈਲਪਰ ਇੱਥੇ 'ਥੀਮ-ਬੇਸਡ' ਟਾਊਨਸ਼ਿਪ ਬਣਾਉਣ ਦੀ ਤਿਆਰੀ ਵਿੱਚ ਹਨ।
ਰੁਝਾਨ ਵਧਣ ਦੇ ਕਾਰਨ:
ਇਸ ਵਾਧੇ ਦੇ ਪਿੱਛੇ ਕਈ ਮੁੱਖ ਕਾਰਨ ਹਨ:
1. ਧਾਰਮਿਕ ਸੈਰ-ਸਪਾਟੇ ਵਿੱਚ ਰਿਕਾਰਡ ਵਾਧਾ: ਇਨ੍ਹਾਂ ਸ਼ਹਿਰਾਂ ਵਿੱਚ ਧਾਰਮਿਕ ਸੈਰ-ਸਪਾਟੇ ਵਿੱਚ ਰਿਕਾਰਡ ਵਾਧਾ ਹੋ ਰਿਹਾ ਹੈ, ਜਿਸ ਨਾਲ ਵਪਾਰਕ ਗਤੀਵਿਧੀਆਂ ਵਧੀਆਂ ਹਨ। ਰਾਮ ਮੰਦਰ (ਅਯੁੱਧਿਆ), ਕਾਸ਼ੀ ਕਾਰੀਡੋਰ (ਵਾਰਾਣਸੀ) ਅਤੇ ਮਹਾਕੁੰਭ (ਪ੍ਰਯਾਗਰਾਜ) ਜਿਹੇ ਕਾਰਨਾਂ ਨੇ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦਿੱਤੀ ਹੈ।
2. ਕਨੈਕਟੀਵਿਟੀ ਵਿੱਚ ਸੁਧਾਰ: ਹਾਈਵੇਅ, ਰੇਲ ਅਤੇ ਏਅਰ ਕਨੈਕਟੀਵਿਟੀ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
3. ਸੁਰੱਖਿਅਤ ਨਿਵੇਸ਼: ਸਰਕਾਰੀ ਸਹਾਇਤਾ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੇ ਨਿਵੇਸ਼ਕਾਂ ਵਿੱਚ 'ਸੁਰੱਖਿਅਤ ਨਿਵੇਸ਼' ਦਾ ਭਰੋਸਾ ਵਧਾਇਆ ਹੈ।
4. ਸੈਕਿੰਡ ਅਤੇ ਰਿਟਾਇਰਮੈਂਟ ਹੋਮ: ਸੈਕਿੰਡ ਹੋਮ, ਰਿਟਾਇਰਮੈਂਟ ਹੋਮ ਅਤੇ ਸਰਵਿਸਡ ਅਪਾਰਟਮੈਂਟਸ ਦੀ ਮੰਗ ਵਿੱਚ ਵਾਧਾ ਹੋਇਆ ਹੈ। ਬ੍ਰਾਂਡਿਡ ਡਿਵੈਲਪਰਾਂ ਦੇ ਪ੍ਰਵੇਸ਼ ਨਾਲ ਇੱਥੇ ਸੁਵਿਧਾਵਾਂ ਵੀ ਵਧੀਆਂ ਹਨ।
ਵਾਰਾਣਸੀ ਵਿੱਚ, ਖਰੀਦਦਾਰ ਨਾ ਸਿਰਫ਼ ਰਹਿਣ ਲਈ ਘਰ, ਬਲਕਿ ਜ਼ਿਆਦਾ ਫੁੱਟਫਾਲ ਦੀ ਸੰਭਾਵਨਾ ਨੂੰ ਦੇਖਦੇ ਹੋਏ ਵਪਾਰਕ ਨਿਵੇਸ਼ ਨੂੰ ਵੀ ਤਰਜੀਹ ਦੇ ਰਹੇ ਹਨ।
ਵਿਆਹ ਤੋਂ ਵਾਪਸ ਆਉਂਦੇ ਨਾਲੇ 'ਚ ਡਿੱਗੀ ਬੇਕਾਬੂ ਹੋਈ ਕਾਰ, 5 ਲੋਕਾਂ ਦੀ ਮੌਤ,
NEXT STORY