ਸ਼੍ਰੀਨਗਰ, (ਏਜੰਸੀਆਂ)- ਪਾਕਿਸਤਾਨ ’ਚ ਬੈਠ ਜੰਮੂ-ਕਸ਼ਮੀਰ ਨੂੰ ਭਾਰਤ ਨਾਲੋਂ ਵੱਖ ਕਰਨ ਦੇ ਮਨਸੂਬੇ ਬਣਾ ਰਹੇ ਅੱਤਵਾਦੀਆਂ ਦੇ ਨੈੱਟਵਰਕ ਨੂੰ ਤੋੜਨ ਲਈ ਜੰਮੂ-ਕਸ਼ਮੀਰ ਪੁਲਸ ਵੱਲੋਂ ਜਾਰੀ ਮੁਹਿੰਮ ਨੇ ਆਪਣਾ ਅਸਰ ਦਿਖਾਉਣ ਲੱਗੀ ਹੈ।
ਅਜਿਹੀ ਹੀ ਇਕ ਕਾਰਵਾਈ ਦੌਰਾਨ ਕਸ਼ਮੀਰ ਪੁਲਸ ਨੇ ਬੁੱਧਵਾਰ ਨੂੰ ਸੋਗਾਮ ਕੁਪਵਾੜਾ ’ਚ ਕਸ਼ਮੀਰੀ ਅੱਤਵਾਦੀ ਹੈਂਡਲਰ ਅਤੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਹਿਜ਼ਬੁਲ ਮੁਜਾਹਿਦੀਨ (ਐੱਚ. ਐੱਮ.) ਅਤੇ ਜਮਾਤ-ਉਲ-ਮੁਜਾਹਿਦੀਨ (ਜੇ. ਯੂ. ਐੱਮ.) ਦੇ ਚੋਟੀ ਦੇ ਕਮਾਂਡਰ ਦੀ ਜਾਇਦਾਦ ਜ਼ਬਤ ਕੀਤੀ। ਇਹ ਜਾਇਦਾਦ ਗੁਲਾਮ ਰਸੂਲ ਸ਼ਾਹ ਉਰਫ਼ ਰਾਫੀਆ ਰਸੂਲ ਸ਼ਾਹ, ਪੀਰ ਮੁਹੱਲਾ ਚੰਡੀਗਾਮ, ਲੋਲਾਬ ਦੇ ਮੂਲ ਨਿਵਾਸੀ ਦੀ ਸੀ ਜੋ ਇਸ ਸਮੇਂ ਪਾਕਿਸਤਾਨ ਵਿਚ ਕਈ ਅੱਤਵਾਦੀ ਸੰਗਠਨਾਂ ਨਾਲ ਜੁੜਿਆ ਹੋਇਆ ਹੈ।
ਭਾਰਤ ਬੰਦ ਦਾ ਨਹੀਂ ਦਿਸਿਆ ਖਾਸ ਅਸਰ
NEXT STORY