ਸ਼ਾਹਜਹਾਂਪੁਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਥਾਣਾ ਸਦਰ ਬਜ਼ਾਰ ਖੇਤਰ 'ਚ ਮੈਜਿਸਟ੍ਰੇਟ ਦੇ ਆਦੇਸ਼ 'ਤੇ ਗੈਂਗਸਟਰ ਅਪਰਾਧੀ ਸੁਹੇਲ ਉਰਫ਼ ਬਾਰਡਰ ਅਤੇ ਉਸ ਦੇ ਭਰਾਵਾਂ ਦੀ ਰਿਹਾਇਸ਼ੀ ਜਾਇਦਾਦ ਨੂੰ ਕੁਰਕ ਕਰਨ ਦੀ ਕਾਰਵਾਈ ਕੀਤੀ ਗਈ ਹੈ। ਕੁਰਕ ਕੀਤੀ ਗਈ ਜਾਇਦਾਦ ਦੀ ਕੀਮਤ ਲਗਭਗ ਢਾਈ ਕਰੋੜ ਰੁਪਏ ਦੱਸੀ ਗਈ ਹੈ। ਖੇਤਰ ਅਧਿਕਾਰੀ ਨਗਰ ਸੌਮਿਆ ਪਾਂਡੇ ਨੇ ਸੋਮਵਾਰ ਨੂੰ ਦੱਸਿਆ ਕਿ ਸ਼ਾਹਜਹਾਂਪੁਰ 'ਚ ਜ਼ਿਲ੍ਹਾ ਮੈਜਿਸਟ੍ਰੇਟ ਦੇ ਆਦੇਸ਼ ਅਧੀਨ ਗੈਂਗਸਟਰ ਐਕਟ ਦੀ ਧਾਰਾ 14 (1) ਦੇ ਅਧੀਨ ਸੁਹੇਲ ਉਰਫ਼ ਬਾਰਡਰ ਅਤੇ ਉਸ ਦੇ 2 ਭਰਾ ਇਮਰਾਨ ਅਤੇ ਕਾਮਰਾਨ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਐਤਵਾਰ ਨੂੰ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਥਾਣਾ ਸਦਰ ਬਜ਼ਾਰ ਖੇਤਰ ਦੇ ਮੁਹੱਲਾ ਅਲੀਜਈ 'ਚ ਇਕ ਰਿਹਾਇਸ਼ੀ ਮਕਾਨ ਹੈ, ਜਿਸ 'ਚ ਇਹ ਸਾਰੇ ਲੋਕ ਪਰਿਵਾਰ ਨਾਲ ਰਹਿੰਦੇ ਸਨ। ਜ਼ਿਲ੍ਹਾ ਮੈਜਿਸਟ੍ਰੇਟ ਦੇ ਆਦੇਸ਼ ਅਨੁਸਾਰ ਔਰਤਾਂ ਅਤੇ ਬੱਚਿਆਂ ਲਈ ਮਕਾਨ 'ਚ ਕੁਝ ਜਗ੍ਹਾ ਖ਼ਾਲੀ ਛੱਡ ਕੇ ਬਾਕੀ ਸਭ ਕੁਰਕ ਕਰ ਦਿੱਤਾ ਗਿਆ। ਪਾਂਡੇ ਨੇ ਦੱਸਿਆ ਕਿ ਥਾਣਾ ਸੇਹਰਾਮਊ ਦੱਖਣੀ ਖੇਤਰ 'ਚ 2 ਸਥਾਨ ਹਨ, ਜਿੱਥੇ ਇਕ ਜਗ੍ਹਾ ਫਾਰਮ ਹਾਊਸ ਅਤੇ ਬਾਗ ਹੈ। ਦੂਜੀ ਭੂਮੀਧਰ ਜ਼ਮੀਨ ਹੈ, ਜਿਸ ਨੂੰ ਕੁਰਕ ਕੀਤਾ ਗਿਆ ਹੈ। ਕੁਰਕ ਕੀਤੀ ਗਈ ਜਾਇਦਾਦ ਦੀ ਕੀਮਤ ਲਗਭਗ 2 ਕਰੋੜ 50 ਲੱਖ ਦੱਸੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਨੀ ਲਾਂਡਰਿੰਗ ਮਾਮਲਾ: SC ਨੇ ਹੇਮੰਤ ਸੋਰੇਨ ਦੀ ਜ਼ਮਾਨਤ ਖਿਲਾਫ਼ ਈਡੀ ਦੀ ਪਟੀਸ਼ਨ ਕੀਤੀ ਖਾਰਜ
NEXT STORY