ਸ਼੍ਰੀਨਗਰ : ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਦਰਬਗਾਮ ਪਿੰਡ ਦਾ ਇੱਕ ਨੌਜਵਾਨ ਜੋ ਕੁੱਝ ਦਿਨਾਂ ਪਹਿਲਾਂ ਲਾਪਤਾ ਹੋ ਗਿਆ ਸੀ, ਅੱਤਵਾਦ 'ਚ ਸ਼ਾਮਲ ਹੋ ਗਿਆ ਹੈ। ਨੌਜਵਾਨ ਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜਿਸ 'ਚ ਉਸ ਨੂੰ ਹਥਿਆਰ ਫੜ੍ਹੇ ਅਤੇ ਹਿਜ਼ਬੁਲ ਮੁਜਾਹਿਦੀਨ (ਐੱਚ.ਐੱਮ.) 'ਚ ਸ਼ਾਮਲ ਹੋਣ ਦਾ ਐਲਾਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਨੌਜਵਾਨ ਦੀ ਪਛਾਣ ਅਰਸ਼ੀਦ ਅਹਿਮਦ ਡਾਰ ਪੁੱਤਰ ਗੁਲਾਮ ਹਸਨ ਡਾਰ ਦੇ ਰੂਪ 'ਚ ਕੀਤੀ ਗਈ ਹੈ। ਤਸਵੀਰ ਮੁਤਾਬਕ ਅਰਸ਼ੀਦ ਦਾ ਕੋਡ ਨਾਮ ਹੁਜ਼ੈਫਾ ਹੈ ਅਤੇ ਉਹ 4 ਜੁਲਾਈ 2020 ਤੋਂ ਸਰਗਰਮ ਹੈ। ਉਥੇ ਹੀ ਪਰਿਵਾਰ ਮੁਤਾਬਕ ਅਰਸ਼ੀਦ ਕੁੱਝ ਦਿਨਾਂ ਤੋਂ ਲਾਪਤਾ ਸੀ। ਹਾਲਾਂਕਿ, ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਪਰਿਵਾਰ ਨੇ ਸਬੰਧਤ ਪੁਲਸ ਥਾਣੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ ਜਾਂ ਨਹੀਂ। ਇਸ ਦੌਰਾਨ ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਵਾਇਰਲ ਤਸਵੀਰ ਦੀ ਪ੍ਰਮਾਣਿਕਤਾ ਦਾ ਪਤਾ ਲਗਾ ਰਹੇ ਹਨ ਅਤੇ ਇਸ ਦੀ ਜਾਂਚ ਕਰ ਰਹੇ ਹਨ।
ਖ਼ਰਾਬ ਸੁਰੱਖਿਆ ਮਾਪਦੰਡਾਂ ਕਾਰਨ ਐੱਲ.ਜੀ. ਪਾਲੀਮਰ 'ਚ ਲੀਕ ਹੋਈ ਗੈਸ
NEXT STORY