ਸ਼੍ਰੀਨਗਰ (ਮਜੀਦ)— ਪੁਲਵਾਮਾ ਦੇ ਅੱਤਵਾਦੀ ਹਮਲੇ ਤੋਂ 5 ਦਿਨ ਬਾਅਦ ਹਿਜ਼ਬੁਲ ਨੇ ਇਕ ਵਾਰ ਮੁੜ ਵਾਦੀ 'ਚ ਵੱਡੇ ਆਤਮਘਾਤੀ ਹਮਲੇ ਦੀ ਧਮਕੀ ਦਿੱਤੀ ਹੈ। ਇਸ ਵਾਰ ਇਹ ਧਮਕੀ ਸੋਸ਼ਲ ਸਾਈਟਾਂ 'ਤੇ ਦਿੱਤੀ ਗਈ ਹੈ। ਹਿਜ਼ਬੁਲ ਨੇ ਕਸ਼ਮੀਰ ਵਿਚ ਸਥਾਨਕ ਨਾਗਰਿਕਾਂ ਦੀ ਮਦਦ ਨਾਲ ਵੱਡੇ ਆਤਮਘਾਤੀ ਹਮਲੇ ਦੀ ਇਹ ਤਾਜ਼ਾ ਧਮਕੀ ਹੈ। ਹੁਣ ਤੱਕ ਕਸ਼ਮੀਰ ਵਿਚ ਫਿਦਾਈਨ ਹਮਲਿਆਂ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਹੀ ਅੰਜਾਮ ਦਿੱਤਾ ਗਿਆ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਧਮਕੀ ਵਿਚ ਕਿਹਾ ਗਿਆ ਹੈ ਕਿ ਨੌਜਵਾਨ ਮੁੰਡਿਆਂ ਵਲੋਂ ਵਾਦੀ ਵਿਚ ਹੋਰ ਫਿਦਾਈਨ ਹਮਲੇ ਕੀਤੇ ਜਾਣਗੇ ਕਿਉਂਕਿ ਹੁਣ ਹਾਲਾਤ 'ਕਰੋ ਜਾਂ ਮਰੋ' ਵਾਲੇ ਹੋ ਗਏ ਹਨ। ਇਹ ਪਹਿਲੀ ਵਾਰ ਹੈ ਜਦੋਂ ਹਿਜ਼ਬੁਲ ਨੇ ਅਜਿਹੇ ਹਮਲਿਆਂ ਦੀ ਧਮਕੀ ਦਿੱਤੀ ਹੈ। ਹਿਜ਼ਬੁਲ ਨੇ 17 ਮਿੰਟ ਦਾ ਇਕ ਆਡੀਓ ਮੈਸੇਜ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਹੈ। ਇਸ ਵਿਚ ਹਿਜ਼ਬੁਲ ਦਾ ਆਪ੍ਰੇਸ਼ਨਲ ਕਮਾਂਡਰ ਰਿਆਜ਼ ਨਾਇਕੂ ਕਹਿੰਦਾ ਹੈ ਕਿ ਜਦੋ ਤੱਕ ਫੌਜ ਅਤੇ ਭਾਰਤ ਦੀਆਂ ਏਜੰਸੀਆਂ ਕਸ਼ਮੀਰ ਵਿਚ ਹਨ, ਨੂੰ ਰੋਣ ਲਈ ਮਜਬੂਰ ਹੋਣਾ ਪਏਗਾ। ਰਿਆਜ਼ ਇਸ ਸਮੇਂ ਵਾਦੀ ਵਿਚ ਸਭ ਤੋਂ ਵੱਧ ਸਰਗਰਮ ਅੱਤਵਾਦੀ ਹਨ। ਉਹ ਹਮੇਸ਼ਾ ਭਾਰਤ ਸਰਕਾਰ ਨੂੰ ਕਸ਼ਮੀਰ ਲਈ ਦੋਸ਼ ਦਿੰਦਾ ਰਹਿੰਦਾ ਹੈ।
ਕਾਨਪੁਰ ਨੇਡ਼ੇ ਰੇਲ ਗੱਡੀ 'ਚ ਹੋਇਆ ਧਮਾਕਾ
NEXT STORY