ਪੁਣੇ— ਮਹਾਰਾਸ਼ਟਰ ਦੇ ਪੁਣੇ 'ਚ ਇਕ ਸ਼ਖਸ ਨੂੰ ਬਰਗਰ ਖਾਣਾ ਇੰਨਾ ਕੁ ਭਾਰੀ ਪੈ ਗਿਆ ਕਿ ਉਸ ਦੀ ਜਾਨ ਜਾਂਦੇ-ਜਾਂਦੇ ਬਚੀ। ਸ਼ਖਸ ਨੂੰ ਬਰਗਰ ਵਿਚ ਕੱਚ ਦੇ ਟੁੱਕੜੇ ਮਿਲੇ, ਜਿਸ ਕਾਰਨ ਉਸ ਦਾ ਮੂੰਹ ਲਹੂ-ਲੁਹਾਨ ਹੋ ਗਿਆ। ਰਿਪੋਰਟ ਮੁਤਾਬਕ ਉਸ ਦੇ ਗਲੇ ਨੂੰ ਕਾਫੀ ਨੁਕਸਾਨ ਪੁੱਜਾ ਹੈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਾਉਣਾ ਪਿਆ। ਗਾਹਕ ਨੇ ਬਰਗਰ ਕਿੰਗ ਦੇ ਆਊਟਲੇਟ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਦਰਅਸਲ ਸ਼ਿਕਾਇਤਕਰਤਾ ਸਾਜਿਦ ਪਠਾਨ (31) ਜੋ ਕਿ ਪੇਸ਼ੇ ਤੋਂ ਆਟੋ ਡਰਾਈਵਰ ਹਨ, ਉਹ ਆਪਣੇ ਦੋਸਤਾਂ ਨਾਲ ਪਿਛਲੇ ਹਫਤੇ ਲੰਚ ਲਈ ਗਏ ਸਨ। ਪੁਣੇ ਦੇ ਐੱਫ. ਸੀ. ਰੋਡ 'ਤੇ ਸਥਿਤ ਬਰਗਰ ਕਿੰਗ ਦੇ ਆਊਟਲੇਟ 'ਚ ਉਨ੍ਹਾਂ ਨੇ ਬਰਗਰ ਦਾ ਆਰਡਰ ਕੀਤਾ ਸੀ। ਪਠਾਨ ਨੇ ਜਿਵੇਂ ਹੀ ਬਰਗਰ ਦਾ ਕੁਝ ਹਿੱਸਾ ਖਾਧਾ ਤਾਂ ਉਨ੍ਹਾਂ ਨੂੰ ਗਲੇ ਵਿਚ ਜਲਣ ਹੋਣ ਲੱਗੀ। ਉਸ ਨੂੰ ਸਾਹ ਲੈਣ 'ਚ ਵੀ ਤਕਲੀਫ ਹੋਣ ਲੱਗੀ। ਕੁਝ ਹੀ ਦੇਰ ਵਿਚ ਉਸ ਦੇ ਮੂੰਹ 'ਚੋਂ ਖੂਨ ਨਿਕਲਣ ਲੱਗਾ। ਜਦੋਂ ਦੋਸਤਾਂ ਨੇ ਬਰਗਰ ਨੂੰ ਦੇਖਿਆ ਤਾਂ ਉਸ 'ਚ ਕੱਚ ਦੇ ਟੁੱਕੜੇ ਸਨ। ਉਨ੍ਹਾਂ ਨੇ ਪਠਾਨ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ।
ਇਸ ਤੋਂ ਬਾਅਦ ਸਾਜਿਦ ਅਤੇ ਉਸ ਦੇ ਦੋਸਤਾਂ ਨੇ ਬਰਗਰ ਕਿੰਗ ਅਤੇ ਉਸ ਦੇ ਕਰਮਚਾਰੀਆਂ ਵਿਰੁੱਧ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ। ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਓਧਰ ਬਰਗਰ ਕਿੰਗ ਦੇ ਮੈਨੇਜਰ ਦਾ ਕਹਿਣਾ ਹੈ ਕਿ ਇਹ ਸਾਨੂੰ ਬਦਨਾਮ ਕਰਨ ਅਤੇ ਪੈਸੇ ਠੱਗਣ ਦੀ ਕੋਸ਼ਿਸ਼ ਹੈ। ਸ਼ਿਕਾਇਤ ਕਰਨ ਵਾਲਿਆਂ ਨੇ ਜਾਣਬੁੱਝ ਕੇ ਕੱਚ ਮਿਲਾਇਆ ਹੈ।
EVM ਅਤੇ VVPAT ਦੇ ਅੰਕੜਿਆਂ ਦਾ 100 ਫੀਸਦੀ ਮਿਲਾਨ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ
NEXT STORY