ਚੰਡੀਗੜ੍ਹ - ਦੇਸ਼ ਨੂੰ ਗਣਤੰਤਰ ਦਿਵਸ ਦੀ ਪਰੇਡ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਥੇ ਹੀ ਅੰਦੋਲਨਕਾਰੀ ਕਿਸਾਨ ਸੰਗਠਨਾਂ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਆਪਣਾ ਦਰਦ ਜ਼ਾਹਿਰ ਕਰਨ ਲਈ ਇਸ ਦਿਨ ਟ੍ਰੈਕਟਰ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਟ੍ਰੈਕਟਰ ਪਰੇਡ ਲਈ ਵੱਖ-ਵੱਖ ਕਿਸਾਨ ਸੰਘਾਂ ਨੇ ਭਰਤੀ ਮੁਹਿੰਮ ਵੀ ਸ਼ੁਰੂ ਕੀਤੀ ਹੈ।
ਜਿਨ੍ਹਾਂ ਕਿਸਾਨਾਂ ਕੋਲ ਆਪਣੇ ਟ੍ਰੈਕਟਰ ਹਨ ਉਹ ਪਰੇਡ ਲਈ ਉਨ੍ਹਾਂ ਨੂੰ ਠੀਕ ਜਾਂ ਉਨ੍ਹਾਂ ਦੀ ਮੁਰੰਮਤ ਕਰਵਾਉਣ ਵਿੱਚ ਲੱਗੇ ਹੋਏ ਹਨ। ਉਥੇ ਹੀ ਕਿਸਾਨ ਐਕਟਿਵਿਸਟ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨੂੰ ਮਾਰਚ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਵਾਸਤੇ ਮੌਕ ਟ੍ਰੈਕਟਰ ਰੈਲੀਆਂ ਦਾ ਪ੍ਰਬੰਧ ਕਰਨ ਵਿੱਚ ਰੁੱਝੇ ਹੋਏ ਹਨ।
ਇਹ ਵੀ ਪੜ੍ਹੋ- ਸਿੰਘੂ ਬਾਰਡਰ 'ਤੇ ਖੁੱਲ੍ਹਿਆ ਕਿਸਾਨ-ਮਜ਼ਦੂਰ ਏਕਤਾ ਹਸਪਤਾਲ, ਜਾਣੋਂ ਖਾਸੀਅਤ
ਹਾਲਾਂਕਿ, ਕਿਸਾਨ ਯੂਨੀਅਨ ਗਣਤੰਤਰ ਦਿਵਸ ਮੌਕੇ ਪ੍ਰਸਤਾਵਿਤ ਟ੍ਰੈਕਟਰ ਮਾਰਚ ਦੇ ਮੁੱਦੇ ਨੂੰ ਲੈ ਕੇ ਵੰਡੇ ਹੋਏ ਹਨ। ਪਾਬੰਦੀਸ਼ੁਦਾ ਸੰਗਠਨ ਸਿੱਖ ਆਫ ਜਸਟਿਸ ਨੇ ਇਹ ਐਲਾਨ ਕਰਕੇ ਦਿੱਲੀ ਪੁਲਸ ਦੀ ਚਿੰਤਾ ਵਧਾ ਦਿੱਤੀ ਹੈ ਕਿ ਉਹ ਲਾਲ ਕਿਲੇ 'ਤੇ ਗਣਤੰਤਰ ਦਿਵਸ ਦੇ ਦਿਨ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ 2.5 ਲੱਖ ਅਮਰੀਕੀ ਡਾਲਰ ਦਾ ਇਨਾਮ ਦੇਵੇਗਾ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ: ਦੇਸ਼ਭਰ 'ਚ 20 ਹਜ਼ਾਰ ਥਾਵਾਂ 'ਤੇ ਸਾੜੀਆਂ ਖੇਤੀਬਾੜੀ ਕਾਨੂੰਨ ਦੀ ਕਾਪੀਆਂ
ਟ੍ਰੈਕਟਰ ਰੈਲੀ 'ਤੇ ਰੋਕ ਲਗਾਉਣ ਲਈ ਦਿੱਲੀ ਪੁਲਸ ਪਹਿਲਾਂ ਹੀ ਸੁਪਰੀਮ ਕੋਰਟ ਪਹੁੰਚ ਚੁੱਕੀ ਹੈ। ਦਿੱਲੀ ਪੁਲਸ ਨੇ ਆਪਣੀ ਅਰਜ਼ੀ ਵਿੱਚ ਇਹ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਟ੍ਰੈਕਟਰ ਮਾਰਚ ਦਾ ਪ੍ਰਬੰਧ ਕਰਕੇ ਕਿਸਾਨ ਸੰਘ ਗਣਤੰਤਰ ਦਿਵਸ ਪਰੇਡ ਨੂੰ ਭੰਗ ਕਰ ਸਕਦੇ ਹਨ। ਹੁਣ ਇਹ ਵੇਖਣਾ ਹੈ ਕਿ ਸੁਪਰੀਮ ਕੋਰਟ ਕਿਸਾਨ ਸੰਗਠਨਾਂ ਨੂੰ ਟ੍ਰੈਕਟਰ ਰੈਲੀ ਲਈ ਮਨਾ ਕਰਦਾ ਹੈ ਜਾਂ ਨਹੀਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸਿੰਘੂ ਬਾਰਡਰ 'ਤੇ ਖੁੱਲ੍ਹਿਆ ਕਿਸਾਨ-ਮਜ਼ਦੂਰ ਏਕਤਾ ਹਸਪਤਾਲ, ਜਾਣੋਂ ਖਾਸੀਅਤ
NEXT STORY