ਚੰਪਾਵਤ/ਨੈਨੀਤਾਲ, (ਯੂ. ਐੱਨ. ਆਈ.)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਾਂਗ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਨਾਬਾਲਗ ਅਤੇ ਦਲਿਤ ਲੜਕੀਆਂ ਨਾਲ ਜਬਰ-ਜ਼ਨਾਹ ਦੇ ਮਾਮਲਿਆਂ ਵਿਚ ਸਖ਼ਤ ਸੰਦੇਸ਼ ਦਿੱਤਾ ਹੈ। ਮੁੱਖ ਮੰਤਰੀ ਦੀ ਇਸ ਸਖ਼ਤੀ ਦੇ ਚੱਲਦਿਆਂ ਅੱਜ ਚੰਪਾਵਤ ਜ਼ਿਲਾ ਪ੍ਰਸ਼ਾਸਨ ਨੇ ਬਨਬਸਾ ਵਿਚ ਇਕ ਨਾਬਾਲਗ ਦਲਿਤ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਦੇ ਟਿਕਾਣੇ ’ਤੇ ਬੁਲਡੋਜ਼ਰ ਫੇਰ ਦਿੱਤਾ ਗਿਆ।
ਦਰਅਸਲ, 30 ਜੁਲਾਈ ਨੂੰ ਟਨਕਪੁਰ ਦੇ ਬਨਬਸਾ ਦੇ ਬੇਲਬੰਦ ਗੋਠ ਵਿਚ ਇਕ ਦਲਿਤ ਨਾਬਾਲਗ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਜਬਰ-ਜ਼ਨਾਹ ਦਾ ਮੁਲਜ਼ਮ ਅਫਸਾਰ ਵਾਸੀ ਪੀਲੀਭੀਤ (ਉੱਤਰ ਪ੍ਰਦੇਸ਼) ਫਰਾਰ ਹੋ ਗਿਆ ਸੀ। ਉਹ ਗੁਆਂਢ ਵਿਚ ਆਪਣੇ ਜੀਜੇ ਨਾਲ ਰਹਿੰਦਾ ਸੀ। ਹਾਲਾਂਕਿ ਬਾਅਦ ’ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਤਾਜ ਮਹਿਲ ਦੇ ਮੁੱਖ ਗੁੰਬਦ 'ਤੇ ਪਾਣੀ ਦੀਆਂ ਬੋਤਲਾਂ ਲੈ ਕੇ ਜਾਣ 'ਤੇ ਲੱਗੀ ਪਾਬੰਦੀ
NEXT STORY