ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਨੇ 13 ਜੂਨ ਨੂੰ ਵੱਡੀ ਫੌਜੀ ਕਾਰਵਾਈ ਕਰਦੇ ਹੋਏ ਈਰਾਨ 'ਤੇ ਵੱਡਾ ਹਵਾਈ ਹਮਲਾ ਕੀਤਾ ਸੀ, ਜਿਸ ਕਾਰਨ ਉੱਥੇ ਭਾਰੀ ਤਬਾਹੀ ਮਚੀ ਤੇ ਈਰਾਨੀ ਫ਼ੌਜ ਦੇ ਕਈ ਸੀਨੀਅਰ ਅਧਿਕਾਰੀ ਤੇ ਪ੍ਰਮਾਣੂ ਵਿਗਿਆਨੀਆਂ ਦੇ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਸੀ। ਇਸ ਹਮਲੇ ਦੌਰਾਨ ਇਜ਼ਰਾਈਲ ਦੇ ਈਰਾਨ ਦੇ ਨਿਊਕਲੀਅਰ ਪਾਵਰ ਪਲਾਂਟਸ ਨੂੰ ਵੀ ਨਿਸ਼ਾਨਾ ਬਣਾਇਆ ਸੀ।
ਹੁਣ ਇਕ ਖ਼ਬਰ ਸਾਹਮਣੇ ਆਈ ਹੈ ਕਿ ਇਜ਼ਰਾਈਲ ਦੇ ਇਸ ਹਮਲੇ ਕਾਰਨ ਈਰਾਨ ਦੀ ਨੈਟਨਸ ਨਿਊਕਲੀਅਰ ਸਾਈਟ ਇਸ ਹਮਲੇ ਕਾਰਨ ਪ੍ਰਭਾਵਿਤ ਹੋਈ ਹੈ ਤੇ ਇੱਥੇ ਰੇਡੀਏਸ਼ਨ ਲੀਕੇਜ ਹੋ ਰਹੀ ਹੈ। ਇਸ ਮਗਰੋਂ ਅੰਤਰਰਾਸ਼ਟਰੀ ਪ੍ਰਮਾਣੂ ਏਜੰਸੀ (IAEA) ਨੇ ਸਾਈਟ ਦੀ ਜਾਂਚ ਕੀਤੀ ਤੇ ਦੱਸਿਆ ਕਿ ਸਾਈਟ ਦੇ ਬਾਹਰ ਰੇਡੀਏਸ਼ਨ ਦਾ ਲੈਵਲ ਨਾਰਮਲ ਹੈ, ਪਰ ਸਾਈਟ ਦੇ ਅੰਦਰ ਰੇਡੀਏਸ਼ਨ ਦੇ ਕੁਝ ਅਲਫ਼ਾ ਕਣ ਮਿਲੇ ਹਨ।
ਜਾਣਕਾਰੀ ਦਿੰਦੇ ਹੋਏ IAEA ਦੇ ਡਾਇਰੈਕਟਰ ਜਨਰਲ ਰਾਫੇਲ ਗਰੋਸੀ ਨੇ ਦੱਸਿਆ ਕਿ ਇਜ਼ਰਾਈਲੀ ਹਮਲੇ ਮਗਰੋਂ ਈਰਾਨ ਦੇ ਨੈਟਨਸ ਨਿਊਕਲੀਅਰ ਸਾਈਟ ਦਾ ਜ਼ਮੀਨ ਤੋਂ ਉਪਰਲਾ ਹਿੱਸਾ ਤਬਾਹ ਹੋ ਗਿਆ ਹੈ, ਪਰ ਅੰਡਰਗ੍ਰਾਊਂਡ ਐਨਰਿਚਮੈਂਟ ਫੈਸਿਲਟੀ ਪੂਰੀ ਤਰ੍ਹਾਂ ਠੀਕ ਹੈ। ਬਿਜਲੀ ਸਪਲਾਈ ਠੱਪ ਹੋਣ ਕਾਰਨ ਸੈਂਟ੍ਰੀਫਿਊਜ਼ ਪ੍ਰਭਾਵਿਤ ਹੋਏ ਹੋ ਸਕਦੇ ਹਨ ਤੇ ਇਸ ਤੋਂ ਇਲਾਵਾ ਇਲਾਕੇ 'ਚ ਰੇਡੀਓਐਕਟੀਵਿਟੀ ਤੇ ਕੈਮੀਕਲ ਪ੍ਰਦੂਸ਼ਣ ਫੈਲ ਗਿਆ ਹੈ, ਜਿਸ ਕਾਰਨ ਭਾਰੀ ਤਬਾਹੀ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ- ਭਾਰਤ ਨਾਲ ਅੱਤਵਾਦੀਆਂ ਦੀ ਜਾਣਕਾਰੀ ਸਾਂਝੀ ਕਰਨ ਲਈ ਰਾਜ਼ੀ ਹੋਇਆ ਕੈਨੇਡਾ !
ਜ਼ਿਕਰਯੋਗ ਹੈ ਕਿ ਇਜ਼ਰਾਈਲ ਵੱਲੋਂ ਈਰਾਨ 'ਤੇ ਹੋਏ ਇਸ ਭਿਆਨਕ ਹਮਲੇ ਦੌਰਾਨ ਘੱਟੋ-ਘੱਟ 78 ਲੋਕਾਂ ਦੇ ਮਾਰੇ ਜਾਣ ਤੇ 320 ਤੋਂ ਵੱਧਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਵਿੱਚ ਫ਼ੌਜੀ ਅਧਿਕਾਰੀ ਤੇ ਪ੍ਰਮਾਣੂ ਵਿਗਿਆਨੀਆਂ ਤੋਂ ਇਲਾਵਾ ਆਮ ਨਾਗਰਿਕ ਵੀ ਸ਼ਾਮਿਲ ਹਨ। ਇਜ਼ਰਾਈਲ ਨੇ ਇਲਜ਼ਾਮ ਲਾਇਆ ਕਿ ਈਰਾਨ ਆਪਣੀ ਪਰਮਾਣੂ ਤਾਕਤ ਨੂੰ ਹਥਿਆਰ ਬਣਾਉਣ ਲਈ ਵਰਤਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਤੋਂ ਉਸ ਨੂੰ ਰੋਕਣ ਲਈ ਇਹ ਹਮਲੇ ਕੀਤੇ ਗਏ ਹਨ।
ਇਸ ਮਗਰੋਂ ਈਰਾਨ ਨੇ ਵੀ ਇਜ਼ਰਾਈਲ ਦੇ ਇਸ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ ਅਤੇ ਬਾਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਹਮਲੇ ਦੇ ਤਤਕਾਲ ਬਾਅਦ ਕਈ ਅੰਤਰਰਾਸ਼ਟਰੀ ਹਵਾਈ ਰਸਤੇ ਬੰਦ ਹੋ ਗਏ ਹਨ ਤੇ G7 ਅਤੇ ਸੰਯੁਕਤ ਰਾਸ਼ਟਰ ਨੇ ਸਾਂਝੀ ਅਪੀਲ ਜਾਰੀ ਕਰਦੇ ਹੋਏ ਦੋਵੇਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਮਿਡਲ ਈਸਟ ਵਿੱਚ ਵਧ ਰਹੇ ਇਸ ਤਣਾਅ ਨੇ ਦੁਨੀਆ ਭਰ 'ਚ ਪਰਮਾਣੂ ਸੰਕਟ ਖੜ੍ਹਾ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਜੰਗ ਦੌਰਾਨ ਵੀ ਪਾਕਿਸਤਾਨ ਦੇ ਸਰਗੋਧਾ ਇਲਾਕੇ 'ਚ ਨਿਊਕਲੀਅਰ ਸਾਈਟ 'ਤੇ ਲੀਕੇਜ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਤੋਂ ਪਾਕਿਸਤਾਨ ਨੇ ਇਨਕਾਰ ਕਰ ਦਿੱਤਾ ਸੀ। ਹੁਣ ਇਸ ਤਰ੍ਹਾਂ ਦੀ ਹੀ ਸਥਿਤੀ ਈਰਾਨ 'ਚ ਵੀ ਬਣ ਗਈ ਹੈ। ਉੱਥੇ ਵੀ ਈਰਾਨ ਅਜਿਹੀਆਂ ਖ਼ਬਰਾਂ ਤੋਂ ਕਿਨਾਰਾ ਕਰ ਰਿਹਾ ਹੈ, ਪਰ IAEA ਦੇ ਜਨਰਲ ਡਾਇਰੈਕਟਰ ਰਾਫੇਲ ਗਰੋਸੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਈਰਾਨ ਦੀ ਨੈਟਨਜ਼ ਨਿਊਕਲੀਅਰ ਫੈਸਿਲਟੀ 'ਤੇ ਰੇਡੀਏਸ਼ਨ ਲੀਕੇਜ ਹੋਈ ਹੈ।
ਇਹ ਵੀ ਪੜ੍ਹੋ- ਮਿਲ ਗਿਆ Black Box ! ਹੁਣ ਖੁੱਲ੍ਹਣਗੇ ਪਲੇਨ ਕ੍ਰੈਸ਼ ਦੇ ਸਾਰੇ ਭੇਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਾਏ ਓ ਰੱਬਾਂ! ਪਤਨੀ ਨੇ ਪੇਕੇ ਘਰ ਬੁਲਾ ਪਤੀ ਦਾ ਚਾੜ੍ਹਿਆ ਕੁਟਾਪਾ, ਫਿਰ ਇੰਝ ਦਿੱਤੀ ਦਰਦਨਾਕ ਮੌਤ
NEXT STORY