ਨਵੀਂ ਦਿੱਲੀ- ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਦਿੱਲੀ 'ਚ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦੋ-ਤਿਹਾਈ ਸੰਸਦ ਮੈਂਬਰਾਂ ਨਾਲ ਭਾਜਪਾ 'ਚ ਸ਼ਾਮਲ ਹੋ ਰਿਹਾ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨਾਲ 'ਆਪ' ਦੇ ਕੁਝ ਹੋਰ ਨੇਤਾ ਵੀ ਆਮ ਆਦਮੀ ਪਾਰਟੀ ਛੱਡ ਰਹੇ ਹਨ। ਰਾਘਵ ਚੱਢਾ ਨਾਲ 'ਆਪ' ਦੇ ਕੁਝ ਹੋਰ ਸੰਸਦ ਮੈਂਬਰ ਭਾਜਪਾ 'ਚ ਜਾ ਰਹੇ ਹਨ। ਇਨ੍ਹਾਂ 'ਚ ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਵੀ ਸ਼ਾਮਲ ਹਨ।
ਰਾਘਵ ਨੇ ਕਿਹਾ,''ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਰਾਜ ਸਭਾ 'ਚ 'ਆਪ' ਦੇ ਦੋ ਤਿਹਾਈ ਮੈਂਬਰ, ਭਾਰਤ ਦੇ ਸੰਵਿਧਾਨ ਦੇ ਪ੍ਰਬੰਧਾਂ ਦਾ ਇਸਤੇਮਾਲ ਕਰਦੇ ਹੋਏ ਖੁਦ ਨੂੰ ਭਾਜਪਾ 'ਚ ਮਿਲਾ ਲਵਾਂਗੇ।'' ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ 'ਚ ਦਾਅਵਾ ਕਿਹਾ ਕਿ ਦੋ ਤਿਹਾਈ ਤੋਂ ਵੱਧ ਸੰਸਦ ਮੈਂਬਰ ਇਸ ਮੁਹਿੰਮ 'ਚ ਸਾਡੇ ਨਾਲ ਹਨ, ਉਨ੍ਹਾਂ ਨੇ ਹਸਤਾਖ਼ਰ ਕਰ ਦਿੱਤੇ ਹਨ, ਅੱਜ ਸਵੇਰੇ ਰਾਜ ਸਭਾ ਚੇਅਰਮੈਨ ਨੂੰ ਸਾਰੇ ਦਸਤਾਵੇਜ਼ ਜੋ ਜ਼ਰੂਰੀ ਕਾਗਜ਼ੀ ਕਾਰਵਾਈ ਹੁੰਦੀ ਹੈ, ਜੋ ਸਿਗਨੇਚਰ ਵਾਲੀ ਲੈਟਰ ਹੁੰਦੀ ਹੈ, ਉਸ ਨੂੰ ਸਬਮਿਟ ਕਰ ਦਿੱਤਾ ਹੈ। ਭਾਜਪਾ 'ਚ ਸ਼ਾਮਲ ਹੋਣ ਵਾਲੇ ਵੱਡੇ ਚਿਹਰਿਆਂ 'ਚ ਸਵਾਤੀ ਮਾਲੀਵਾਲ, ਹਰਭਜਨ ਸਿੰਘ, ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਵਿਕਰਮਜੀਤ ਸਿੰਘ ਸਾਹਨੀ, ਰਾਜਿੰਦਰ ਗੁਪਤਾ ਸ਼ਾਮਲ ਹਨ।
ਇਸ ਦੌਰਾਨ ਰਾਘਵ ਨੇ ਕਿਹਾ,''ਜਿਸ ਪਾਰਟੀ ਨੂੰ ਮੈਂ ਆਪਣੇ 15 ਸਾਲ ਦਿੱਤੇ, ਉਹ ਆਪਣੇ ਸਿਧਾਂਤਾਂ ਤੋਂ ਭਟਕ ਗਈ ਹੈ। ਹੁਣ ਇਹ ਪਾਰਟੀ ਦੇਸ਼ ਦੇ ਹਿੱਤ 'ਚ ਨਹੀਂ ਹੈ, ਸਗੋਂ ਆਪਣੇ ਨਿੱਜੀ ਫਾਇਦੇ ਲਈ ਕੰਮ ਕਰਦੀ ਹੈ। ਪਿਛਲੇ ਕੁਝ ਸਾਲਾਂ ਤੋਂ, ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮੈਂ ਗਲਤ ਪਾਰਟੀ 'ਚ ਸਹੀ ਆਦਮੀ ਹਾਂ, ਇਸ ਲਈ, ਅਸੀਂ ਇਹ ਐਲਾਨ ਕਰਦੇ ਹਾਂ ਕਿ ਮੈਂ 'ਆਪ' ਤੋਂ ਖੁਦ ਨੂੰ ਵੱਖ ਕਰ ਰਿਹਾ ਹਾਂ ਅਤੇ ਜਨਤਾ ਦੇ ਕਰੀਬ ਜਾ ਰਿਹਾ ਹਾਂ।
ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਜਪਾ ਸਾਡੇ ਸੰਸਦ ਮੈਂਬਰਾਂ ਨੂੰ ਤੋੜ ਰਹੀ ਹੈ। ਭਾਜਪਾ ਨੂੰ ਪੰਜਾਬ ਦੀ ਜਨਤਾ ਮੁਆਫ਼ ਨਹੀਂ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਾਰਾਸ਼ਟਰ : ਟਾਇਰ ਫਟਣ ਕਾਰਨ ਟ੍ਰੇਲਰ ਨਾਲ ਟਕਰਾਈ ਵੈਨ, ਪੰਜ ਲੋਕਾਂ ਦੀ ਮੌਤ, ਚਾਰ ਜ਼ਖਮੀ
NEXT STORY