ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰਥਵਿਵਸਥਾ ਵਿਚ ਸੁਧਾਰ ਲਿਆਉਣ ਅਤੇ ਕੋਰੋਨਾ ਮਹਾਮਾਰੀ ਕਾਰਨ ਬੇਰੋਜ਼ਗਾਰ ਹੋ ਕੇ ਪਿੰਡਾਂ ਨੂੰ ਪਰਤ ਰਹੇ ਲੋਕਾਂ ਲਈ ਮਨਰੇਗਾ ਯੋਜਨਾ ਨੂੰ ਜਾਰੀ ਰੱਖਣਾ ਜ਼ਰੂਰੀ ਦੱਸਿਆ। ਰਾਹੁਲ ਨੇ ਕਿਹਾ ਕਿ ਇਸ ਯੋਜਨਾ ਦੇ ਜਾਰੀ ਰਹਿਣ ਨਾਲ ਬੇਰੋਜ਼ਗਾਰੀ ਦਾ ਦੁੱਖ ਝੱਲ ਰਹੇ ਲੋਕਾਂ ਨੂੰ ਰਾਹਤ ਮਿਲੇਗੀ। ਰਾਹੁਲ ਨੇ ਮੰਗਲਵਾਰ ਯਾਨੀ ਕਿ ਅੱਜ ਕਿਹਾ ਕਿ ਪੇਂਡੂ ਇਲਾਕਿਆਂ ਵਿਚ ਰੋਜ਼ਗਾਰ ਲਈ ਮਨਰੇਗਾ ਯੋਜਨਾ ਨੂੰ ਲਾਗੂ ਰੱਖਣ ਨਾਲ ਹੀ ਨਿਆਂ ਵਿਵਸਥਾ ਨੂੰ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਬੇਰੋਜ਼ਗਾਰਾਂ ਨੂੰ ਮਦਦ ਮਿਲ ਸਕੇ।

ਰਾਹੁਲ ਨੇ ਟਵਿੱਟਰ 'ਤੇ ਟਵੀਟ ਕੀਤਾ ਕਿ ਸ਼ਹਿਰ ਵਿਚ ਬੇਰੋਜ਼ਗਾਰੀ ਦੀ ਮਾਰ ਨਾਲ ਪੀੜਤਾਂ ਲਈ ਮਨਰੇਗਾ ਵਰਗੀ ਯੋਜਨਾ ਅਤੇ ਦੇਸ਼ ਭਰ ਦੇ ਗਰੀਬ ਵਰਗ ਲਈ ਨਿਆਂ ਲਾਗੂ ਕਰਨਾ ਜ਼ਰੂਰੀ ਹੈ। ਇਹ ਅਰਥਵਿਵਸਥਾ ਲਈ ਵੀ ਬਹੁਤ ਫਾਇਦੇਮੰਦ ਹੋਵੇਗਾ। ਕੀ ਸੂਟ-ਬੂਟ-ਲੁੱਟ ਦੀ ਸਰਕਾਰ ਗਰੀਬਾਂ ਦਾ ਦਰਦ ਸਮਝ ਸਕੇਗੀ। ਇਸ ਦੇ ਨਾਲ ਉਨ੍ਹਾਂ ਨੇ ਇਕ ਗਰਾਫ਼ ਵੀ ਪੋਸਟ ਕੀਤਾ ਹੈ, ਜਿਸ ਮੁਤਾਬਕ ਮਨਰੇਗਾ ਦੇ ਜ਼ਰੀਏ ਰੋਜ਼ਗਾਰ ਦੀ ਮੰਗ ਕਰਨ ਵਿਚ ਬੇਮਿਸਾਲ ਵਾਧਾ ਹੋਇਆ ਹੈ।
ਝਾਂਸੀ ਦੇ ਇਸ ਪੁਰਾਣੇ ਖੂਹ 'ਚ ਅਚਾਨਕ ਨਜ਼ਰ ਆਉਣ ਲੱਗੇ ਹਜ਼ਾਰਾਂ ਸੱਪ
NEXT STORY