ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਅਸਮਾਨਤਾ ਦਾ ਮੁੱਦਾ ਉਠਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ। ਰਾਹੁਲ ਨੇ ਕਿਹਾ ਕਿ ਉਹ ਦਾਵੋਸ 'ਚ ਵਿਸ਼ਵ ਵਿਆਪੀ ਭਾਈਚਾਰੇ ਨੂੰ ਇਸ ਗੱਲ ਦਾ ਜਵਾਬ ਦੇਣ ਕਿ ਦੇਸ਼ ਦੀ ਇਕ ਫੀਸਦੀ ਆਬਾਦੀ ਕੋਲ ਹੀ ਕੁੱਲ ਜਾਇਦਾਦ ਦਾ 73 ਫੀਸਦੀ ਹਿੱਸਾ ਕਿਉਂ ਹੈ?
ਰਾਹੁਲ ਨੇ ਸਵਿਟਜ਼ਰਲੈਂਡ ਦੇ ਦਾਵੋਸ 'ਚ ਵਿਸ਼ਵ ਆਰਥਿਕ ਮੰਚ ਦੀ ਬੈਠਕ 'ਚ ਮੋਦੀ ਦੇ ਭਾਸ਼ਣ ਤੋਂ ਬਾਅਦ ਟਵੀਟ ਕਰ ਕੇ ਇਹ ਸਵਾਲ ਕੀਤਾ। ਉਨ੍ਹਾਂ ਕਿਹਾ ਕਿ ਪਿਆਰੇ ਪ੍ਰਧਾਨ ਮੰਤਰੀ, ਸਵਿਟਜ਼ਰਲੈਂਡ 'ਚ ਤੁਹਾਡਾ ਸਵਾਗਤ ਹੈ। ਕ੍ਰਿਪਾ ਕਰਕੇ ਦਾਵੋਸ 'ਚ ਇਹ ਦੱਸੋਂ ਕਿ ਭਾਰਤ ਦੇ ਇਕ ਫੀਸਦੀ ਲੋਕਾਂ ਕੋਲ ਜਾਇਦਾਦ ਦਾ 73 ਫੀਸਦੀ ਹਿੱਸਾ ਕਿਉਂ ਹੈ? ਉਨ੍ਹਾਂ ਨੇ ਟਵਿਟਰ ਪੇਜ਼ 'ਤੇ ਇਕ ਫੋਟੋ ਵੀ ਪੋਸਟ ਕੀਤੀ ਹੈ, ਜਿਸ 'ਚ ਇਕ ਹੋਟਲ ਦੇ ਅੰਦਰ ਅਮੀਰ ਲੋਕ ਭੋਜਨ ਦਾ ਸਵਾਦ ਚੱਖ ਰਹੇ ਹਨ ਅਤੇ ਗਰੀਬ ਪਰਿਵਾਰ ਦੀ ਇਕ ਬੱਚੀ ਹੋਟਲ ਦੇ ਬਾਹਰ ਸ਼ੀਸ਼ੇ ਤੋਂ ਉਨ੍ਹਾਂ ਨੂੰ ਲਲਚਾਈਆਂ ਨਜ਼ਰਾਂ ਨਾਲ ਦੇਖ ਰਹੀ ਹੈ। ਰਾਹੁਲ ਨੇ ਮੋਦੀ ਨੂੰ ਸੰਬੋਧਿਤ ਕਰ ਕੇ ਲਿਖਿਆ ਕਿ ਮੈਂ ਤੁਹਾਡੇ ਸੰਦਰਭ ਲਈ ਇਕ ਰਿਪੋਰਟ ਵੀ ਨਾਲ ਲਗਾ ਰਿਹਾ ਹਾਂ।
ਜੰਮੂ-ਕਸ਼ਮੀਰ 'ਚ 3 ਨਸ਼ਾ ਤਸਕਰ ਗ੍ਰਿਫਤਾਰ
NEXT STORY