ਨੀਮਚ (ਮੱਧ ਪ੍ਰਦੇਸ਼)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦਾ ਮਜ਼ਾਕ ਉਡਾਇਆ, ਜਿਸ ਵਿਚ ਮੋਦੀ ਨੇ ਕਿਹਾ ਸੀ ਕਿ ਬਾਲਾਕੋਟ ਹਵਾਈ ਹਮਲੇ ਦੌਰਾਨ ਬੱਦਲ ਛਾਏ ਰਹਿਣ ਨਾਲ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੂੰ ਰਾਡਾਰ ਤੋਂ ਬਚਣ ਵਿਚ ਮਦਦ ਮਿਲੀ। ਰਾਹੁਲ ਨੇ ਇਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ, ''ਉਦੋਂ ਤਾਂ ਮੋਦੀ ਜੀ ਜਦੋਂ ਹਿੰਦੋਸਤਾਨ ਵਿਚ ਮੀਂਹ ਅਤੇ ਤੂਫਾਨ ਆਉਂਦੇ ਹਨ ਤਾਂ ਸਾਰੇ ਹਵਾਈ ਜਹਾਜ਼ ਰਾਡਾਰ ਤੋਂ ਗਾਇਬ ਹੀ ਹੋ ਜਾਂਦੇ ਹੋਣਗੇ।'' ਉਨ੍ਹਾਂ ਨੇ ਕਿਹਾ, ''ਮੋਦੀ ਜੀ ਜਦੋਂ ਹਿੰਦੋਸਤਾਨ 'ਚ ਮੀਂਹ ਪੈਂਦਾ ਹੈ, ਤੂਫਾਨ ਆਉਂਦਾ ਹੈ, ਤਾਂ ਫਿਰ ਪੂਰੇ ਦੇ ਪੂਰੇ ਹਵਾਈ ਜਹਾਜ਼ ਰਾਡਾਰ ਤੋਂ ਗਾਇਬ ਹੋ ਜਾਂਦੇ ਹਨ ਕੀ?'' ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨਾਲ ਮੋਦੀ ਦੇ ਇਟਰਵਿਊ ਵੱਲ ਇਸ਼ਾਰਾ ਕਰਦੇ ਹੋਏ ਰਾਹੁਲ ਨੇ ਕਿਹਾ, ''ਨਰਿੰਦਰ ਮੋਦੀ ਜੀ ਦੇ ਅੱਜ-ਕੱਲ ਦੇ ਇਟਰਵਿਊ ਦੇਖੋ। ਮੋਦੀ ਜੀ ਦੇਸ਼ ਨੂੰ ਦੱਸਣਗੇ- ਮੈਂ ਅੰਬ ਨੂੰ ਇਸ ਤਰ੍ਹਾਂ ਨਾਲ ਖਾਂਦਾ ਹਾਂ ਅਤੇ ਅੰਬ ਨੂੰ ਇਸ ਤਰ੍ਹਾਂ ਨਾਲ ਛਿਲਦਾ ਹਾਂ। ਫਿਰ ਮੋਦੀ ਜੀ ਕਹਿਣਗੇ, ਦੇਖੋ ਮੇਰਾ ਕੁੜਤਾ ਦੇਖੋ। ਮੈਂ ਕੁੜਤੇ ਦੀ ਸਲੀਵ ਨੂੰ ਕੱਟਿਆ, ਕਿਉਂਕਿ ਮੈਂ ਸੂਟਕੇਸ ਵਿਚ ਥਾਂ ਬਣਾਉਣਾ ਚਾਹੁੰਦਾ ਸੀ।'' ਮੋਦੀ ਨੇ ਇਸ ਇੰਟਰਵਿਊ ਵਿਚ ਅਕਸ਼ੈ ਕੁਮਾਰ ਨੂੰ ਕਿਹਾ ਸੀ ਕਿ ਬਚਪਨ ਤੋਂ ਉਨ੍ਹਾਂ ਨੂੰ ਅੰਬ ਖਾਣਾ ਪਸੰਦ ਹੈ ਅਤੇ ਅੱਜ ਵੀ ਹੈ।
ਰਾਹੁਲ ਨੇ ਕਿਹਾ, ''ਮੋਦੀ ਜੀ ਤੁਸੀਂ ਸਾਨੂੰ ਅੰਬ ਖਾਣਾ ਸਿਖਾਉਂਦੇ ਹੋ, ਹੁਣ ਦੇਸ਼ ਨੂੰ ਦੱਸੋ ਕਿ ਤੁਸੀਂ ਬੇਰੋਜ਼ਗਾਰ ਨੌਜਵਾਨਾਂ ਲਈ ਕੀ ਕੀਤਾ?'' ਨੋਟਬੰਦੀ ਅਤੇ ਜੀ. ਐੱਸ. ਟੀ. ਨਾਲ ਦੇਸ਼ ਦੀ ਅਰਥਵਿਵਸਥਾ ਖਰਾਬ ਹੋਣ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਨੋਟਬੰਦੀ ਅਤੇ ਜੀ. ਐੱਸ. ਟੀ. ਲਾਗੂ ਕਰ ਕੇ ਪਿਛਲੇ 5 ਸਾਲ ਵਿਚ ਜੋ ਅਨਿਆਂ ਕੀਤਾ, ਉਸ ਨੂੰ ਠੀਕ ਕਰਨ ਲਈ ਕਾਂਗਰਸ ਘੱਟੋਂ-ਘੱਟ ਆਮਦਨ ਯੋਜਨਾ (ਨਿਆਂ) ਲੈ ਕੇ ਆ ਰਹੀ ਹੈ। ਇਸ ਯੋਜਨਾ ਨਾਲ ਦੇਸ਼ ਦੇ 5 ਕਰੋੜ ਗਰੀਬ ਪਰਿਵਾਰਾਂ ਨੂੰ 6,000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ 72,000 ਰੁਪਏ ਸਾਲ ਦੇ ਦਿੱਤੇ ਜਾਣਗੇ। ਰਾਹੁਲ ਨੇ ਕਿਹਾ ਕਿ ਨੋਟਬੰਦੀ ਅਤੇ ਜੀ. ਐੱਸ. ਟੀ. ਤੋਂ ਲੱਖਾਂ ਲੋਕ ਬੇਰੋਜ਼ਗਾਰ ਹੋਏ ਹਨ। ਛੋਟੇ ਦੁਕਾਨਦਾਰ ਅਤੇ ਵਪਾਰੀ ਪਰੇਸ਼ਾਨ ਹਨ।
ਕਾਂਗਰਸ ਵਿਧਾਇਕ ਅਦਿੱਤੀ ਸਿੰਘ ਦੀ ਕਾਰ 'ਤੇ ਹਮਲਾ, ਪਲਟੀਆਂ ਕਈ ਗੱਡੀਆਂ
NEXT STORY