ਚੰਡੀਗੜ੍ਹ (ਇੰਟ.)- ਚੰਡੀਗੜ੍ਹ ਜ਼ਿਲ੍ਹਾ ਵਿਵਾਦ ਨਿਵਾਰਣ ਕਮਿਸ਼ਨ ਨੇ ਇਕ ਅਹਿਮ ਫੈਸਲੇ ਵਿਚ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੂੰ ਇਕ ਮਹਿਲਾ ਨੂੰ ਲਾਕਰ ਵਿਚ ਰੱਖੇ ਗਹਿਣਿਆਂ ਦੇ ਨੁਕਸਾਨ ਲਈ 1 ਕਰੋੜ ਰੁਪਏ ਦੇਣ ਦਾ ਹੁਕਮ ਦਿੱਤਾ ਹੈ। ਨਾਲ ਹੀ ਮਾਨਸਿਕ ਪ੍ਰੇਸ਼ਾਨੀ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਲਈ 1 ਲੱਖ ਰੁਪਏ ਵਾਧੂ ਦੇਣ ਲਈ ਵੀ ਕਿਹਾ ਗਿਆ ਹੈ। ਮਾਹਿਰਾਂ ਅਨੁਸਾਰ ਇਹ ਫੈਸਲਾ ਬੈਂਕਿੰਗ ਸੈਕਟਰ ਲਈ ਇਕ ਸਪੱਸ਼ਟ ਸੰਦੇਸ਼ ਹੈ ਕਿ ਗਾਹਕਾਂ ਦੀ ਜਾਇਦਾਦ ਦੀ ਸੁਰੱਖਿਆ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਗੰਭੀਰ ਸਿੱਟੇ ਲਿਆ ਸਕਦੀ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਘਰ 'ਚ ਵੜ੍ਹ ਗੋਲੀਆਂ ਮਾਰ ਭੁੰਨ੍ਹ 'ਤਾ ਕਾਂਗਰਸੀ ਆਗੂ ਦਾ ਮੁੰਡਾ, ਛੱਤੀਸਗੜ੍ਹ 'ਚ ਸਨਸਨੀ
ਬਿਨਾਂ ਇਜਾਜ਼ਤ ਲਾਕਰ ਤੋੜਨ ਦਾ ਸੀ ਦੋਸ਼
ਸੈਕਟਰ 9-ਬੀ ਦੀ ਨਿਵਾਸੀ ਬੇਲਾ ਪ੍ਰਸਾਦ ਨੇ ਸ਼ਿਕਾਇਤ ਵਿਚ ਕਿਹਾ ਕਿ ਉਨ੍ਹਾਂ ਦਾ ਬੈਂਕ ਲਾਕਰ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਤੋੜ ਕੇ ਕਿਸੇ ਹੋਰ ਵਿਅਕਤੀ ਨੂੰ ਅਲਾਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 2004 ਤੋਂ ਉਨ੍ਹਾਂ ਦਾ ਪੀ.ਐੱਨ.ਬੀ. ਵਿਚ ਖਾਤਾ ਸੀ ਅਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਮਾਤਾ ਦੇ ਨਾਂ ’ਤੇ ਦੋ ਲਾਕਰ ਵੀ ਸਨ, ਜਿਨ੍ਹਾਂ ਦਾ ਕਿਰਾਇਆ ਨਿਯਮਤ ਰੂਪ ਵਿਚ ਖਾਤੇ ’ਚੋਂ ਕੱਟਿਆ ਜਾਂਦਾ ਸੀ। ਬਾਅਦ ਵਿਚ ਸੈਕਟਰ-17 ਸਥਿਤ ਹਾਈ ਵੈਲਿਊ ਬ੍ਰਾਂਚ ਦਾ ਸੈਕਟਰ-9 ਸ਼ਾਖਾ ਵਿਚ ਰਲੇਵਾਂ ਹੋ ਗਿਆ ਅਤੇ ਸਾਰੇ ਖਾਤੇ ਤੇ ਲਾਕਰ ਟ੍ਰਾਂਸਫਰ ਕਰ ਦਿੱਤੇ ਗਏ। ਬੈਂਕ ਨੇ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹਿਣ ਦਾ ਭਰੋਸਾ ਦਿੱਤਾ ਸੀ।
ਇਹ ਵੀ ਪੜ੍ਹੋ - 24, 25, 26, 27 ਅਪ੍ਰੈਲ ਨੂੰ ਕਹਿਰ ਵਰ੍ਹਾਏਗੀ ਗਰਮੀ! ਇਨ੍ਹਾਂ ਸੂਬਿਆਂ 'ਚ ਹੀਟਵੇਵ ਦਾ ਅਲਰਟ
ਮਾਂ ਦੇ ਦਿਹਾਂਤ ਤੋਂ ਬਾਅਦ ਗਹਿਣੇ ਦੂਜੇ ਲਾਕਰ ’ਚ ਰੱਖੇ
ਮਾਂ ਦੇ ਦਿਹਾਂਤ ਤੋਂ ਬਾਅਦ ਇਕ ਲਾਕਰ ਸਰੈਂਡਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਗਹਿਣੇ ਦੂਜੇ ਲਾਕਰ (ਨੰਬਰ 37) ਵਿਚ ਰੱਖ ਦਿੱਤੇ ਗਏ। ਮਹਿਲਾ ਦਾ ਦਾਅਵਾ ਹੈ ਕਿ 2020 ਵਿਚ ਜਦੋਂ ਉਹ ਲਾਕਰ ਆਪ੍ਰੇਟ ਕਰਨ ਪਹੁੰਚੀ, ਤਾਂ ਬੈਂਕ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਲਾਕਰ ਪਹਿਲਾਂ ਹੀ ਬੰਦ ਕਰ ਕੇ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਅਨੁਸਾਰ, ਲਾਕਰ ਵਿਚ ਕਰੀਬ 1.5 ਕਰੋੜ ਰੁਪਏ ਦੇ ਗਹਿਣੇ ਰੱਖੇ ਹੋਏ ਸਨ। ਉਨ੍ਹਾਂ ਨੇ ਕਦੇ ਵੀ ਲਾਕਰ ਬੰਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਅਤੇ ਉਨ੍ਹਾਂ ਕੋਲ ਹੁਣ ਵੀ ਉਸ ਦੀ ਚਾਬੀ ਮੌਜੂਦ ਸੀ।
ਇਹ ਵੀ ਪੜ੍ਹੋ - ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਹਾਈਕਰੋਟ ਦਾ ਵੱਡਾ ਫੈਸਲਾ
ਬੈਂਕ ਕੋਲ ਨਹੀਂ ਸਨ ਆਪਣੇ ਬਚਾਅ ਲਈ ਸਬੂਤ
ਬੈਂਕ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਰਿਕਾਰਡ ਅਨੁਸਾਰ ਲਾਕਰ 2013 ਵਿਚ ਹੀ ਸਰੈਂਡਰ ਕਰ ਦਿੱਤਾ ਗਿਆ ਸੀ। ਹਾਲਾਂਕਿ ਕਮਿਸ਼ਨ ਨੇ ਪਾਇਆ ਕਿ ਬੈਂਕ ਇਹ ਸਾਬਤ ਨਹੀਂ ਕਰ ਸਕਿਆ ਕਿ ਲਾਕਰ ਬੰਦ ਕਰਨ ਤੋਂ ਪਹਿਲਾਂ ਜ਼ਰੂਰੀ ਪ੍ਰਕਿਰਿਆ, ਜਿਵੇਂ ਕਿ ਨੋਟਿਸ ਦੇਣਾ ਅਤੇ ਸੂਚੀ ਬਣਾਉਣਾ ਆਦਿ ਦੀ ਪਾਲਣਾ ਕੀਤੀ ਗਈ ਸੀ। ਕਮਿਸ਼ਨ ਨੇ ਕਿਹਾ ਕਿ ਸਿਰਫ਼ ਅੰਦਰੂਨੀ ਰਿਕਾਰਡ ਪੇਸ਼ ਕਰਨਾ ਕਾਫ਼ੀ ਨਹੀਂ ਹੈ। ਲਾਕਰ ਦੇ ਸੰਚਾਲਨ ਵਿਚ ਬੈਂਕ ’ਤੇ ਵਧੇਰੇ ਸਾਵਧਾਨੀ ਅਤੇ ਪਾਰਦਰਸ਼ਤਾ ਦੀ ਜ਼ਿੰਮੇਵਾਰੀ ਹੁੰਦੀ ਹੈ। ਜ਼ਰੂਰੀ ਦਸਤਾਵੇਜ਼ ਅਤੇ ਸਬੂਤ ਨਾ ਦੇਣਾ ਸੇਵਾ ਵਿਚ ਕਮੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ - ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ ਨਿਗਮ 'ਚ ਟਕਰਾਅ ਖ਼ਤਮ: ਮੇਅਰ ਨਾਲ ਮੀਟਿੰਗ ਪਿੱਛੋਂ ਹੜਤਾਲ ਵਾਪਸ, ਸੋਮਵਾਰ ਤੋਂ ਕੰਮ 'ਤੇ ਪਰਤਣਗੇ ਮੁਲਾਜ਼ਮ
NEXT STORY