ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹੇਠਲੇ ਸਦਨ ਦੇ ਕਾਂਗਰਸ ਮੈਂਬਰਾਂ ਨਾਲ ਸ਼ੁੱਕਰਵਾਰ ਨੂੰ ਬੈਠਕ ਕੀਤੀ, ਜਿਸ 'ਚ ਉਨ੍ਹਾਂ ਨੇ ਮੌਜੂਦ ਸਰਦ ਰੁੱਤ ਸੈਸ਼ਨ ਦੌਰਾਨ 'ਵੰਦੇ ਮਾਤਰਮ' ਅਤੇ ਚੋਣ ਸੁਧਾਰਾਂ 'ਤੇ ਚਰਚਾ ਦੌਰਾਨ ਪਾਰਟੀ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸਰਕਾਰ ਹੁਣ ਦੋਵੇਂ ਵਿਸ਼ਿਆਂ 'ਤੇ ਦਬਾਅ 'ਚ ਹੈ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਰਾਹੁਲ ਗਾਂਧੀ ਨੇ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨਾਲ ਸੰਸਦ ਭਵਨ ਕੰਪਲੈਕਸ 'ਚ ਇਹ ਬੈਠਕ ਕੀਤੀ, ਜਿਸ 'ਚ ਸਾਬਕਾ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਪਾਟਿਲ ਦਾ 90 ਸਾਲ ਦੀ ਉਮਰ 'ਚ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਬੈਠਕ ਤੋਂ ਬਾਅਦ ਕਾਂਗਰਸ ਸੂਤਰਾਂ ਨੇ ਦੱਸਿਆ,''ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸਰਕਾਰ ਵੰਦੇ ਮਾਤਰਮ ਅਤੇ ਚੋਣ ਸੁਧਾਰਾਂ ਦੇ ਮੁੱਦਿਆਂ 'ਤੇ ਦਬਾਅ 'ਚ ਹੈ ਅਤੇ ਸਾਡੇ ਸੰਸਦ ਮੈਂਬਰਾਂ ਨੇ ਚਰਚਾ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ।'' ਸਦਨ 'ਚ ਕਾਂਗਰਸ ਦੇ ਮੁੱਖ ਸਚੇਤਕ ਕੋਡਿਕੁਨਿਲ ਸੁਰੇਸ਼ ਨੇ ਕਿਹਾ,''ਇਹ ਨਿਯਮਿਤ ਤੌਰ 'ਤੇ ਹੋਣ ਵਾਲੀ ਬੈਠਕ ਸੀ। ਵਿਰੋਧੀ ਧਿਰ ਦੇ ਨੇਤਾ ਹਰ ਸੈਸ਼ਨ 'ਚ ਸੰਸਦ ਮੈਂਬਰਾਂ ਨਾਲ ਬੈਠਕ ਕਰਦੇ ਹਨ। ਕੰਮਕਾਜ ਦਾ ਮੁਲਾਂਕਣ ਕਰਦੇ ਹਨ। ਸੰਸਦ ਮੈਂਬਰਾਂ ਦੇ ਵਿਚਾਰਾਂ ਨੂੰ ਸੁਣਦੇ ਹਨ।''
ਦੱਖਣੀ ਕੋਲਕਾਤਾ ਦੇ ਬਾਜ਼ਾਰ 'ਚ ਲੱਗੀ ਅੱਗ, 40 ਦੁਕਾਨਾਂ ਸੜ ਕੇ ਸੁਆਹ
NEXT STORY