ਧੂਲੇ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਦੀ 'ਚੌਥੀ ਪੀੜ੍ਹੀ' ਆਉਂਦੀ ਹੈ ਤਾਂ ਉਹ ਵੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਿਛੜੀਆਂ ਸ਼੍ਰੇਣੀਆਂ (OBC) ਦਾ ਰਾਖਵਾਂਕਰਨ ਕੱਟ ਕੇ ਮੁਸਲਮਾਨਾਂ ਨੂੰ ਨਹੀਂ ਦੇ ਸਕਦੀਆਂ। ਸ਼ਾਹ ਨੇ 20 ਨਵੰਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਕੁਝ ਦਿਨ ਪਹਿਲਾਂ ਉਮੇਲਾ ਗਰੁੱਪ ਦੇ ਲੋਕ ਮਹਾਰਾਸ਼ਟਰ 'ਚ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਮਿਲੇ ਸਨ ਅਤੇ ਕਿਹਾ ਸੀ ਕਿ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣਾ ਚਾਹੀਦਾ ਹੈ।'' ਉਨ੍ਹਾਂ ਕਿਹਾ,''ਜੇਕਰ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣਾ ਹੈ ਤਾਂ ਐੱਸਸੀ, ਐੱਸਟੀ ਅਤੇ ਓਬੀਸੀ ਦਾ ਰਾਖਵਾਂਕਰਨ ਕੱਟ ਕਰ ਕੇ ਦੇਣਾ ਪਵੇਗਾ। ਅਰੇ ਰਾਹੁਲ ਬਾਬਾ (ਰਾਹੁਲ ਗਾਂਧੀ), ਤੁਸੀਂ ਤਾਂ ਕੀ ਤੁਹਾਡੀਆਂ ਚਾਰ ਪੀੜ੍ਹੀਆਂ ਵੀ ਐੱਸਸੀ, ਐੱਸਟੀ ਅਤੇ ਓਬੀਸੀ ਦਾ ਰਾਖਵਾਂਕਰਨ ਕੱਟ ਕੇ ਮੁਸਲਮਾਨਾਂ ਨੂੰ ਨਹੀਂ ਦੇ ਸਕਦੀਆਂ।'' ਸ਼ਾਹ ਨੇ ਇਹ ਵੀ ਕਿਹਾ ਕਿ ਧਾਰਾ 370 ਨੂੰ ਕਦੇ ਬਹਾਲ ਨਹੀਂ ਕੀਤਾ ਜਾਵੇਗਾ, ਭਾਵੇਂ ਕੁਝ ਵੀ ਹੋ ਜਾਵੇ।
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਉਨ੍ਹਾਂ ਕਿਹਾ,''ਜੇਕਰ ਇੰਦਰਾ ਗਾਂਧੀ ਸਵਰਗ ਤੋਂ ਵਾਪਸ ਆ ਵੀ ਜਾਂਦੀ ਹੈ ਤਾਂ ਵੀ ਧਾਰਾ 370 ਨੂੰ ਬਹਾਲ ਨਹੀਂ ਕੀਤਾ ਜਾਵੇਗਾ।'' ਮਹਾਰਾਸ਼ਟਰ 'ਚ ਵਿਰੋਧੀ ਮਹਾ ਵਿਕਾਸ ਆਗਾੜੀ (ਐੱਮਵੀਏ) ਨੂੰ 'ਔਰੰਗਜ਼ੇਬ ਫੈਨ ਕਲੱਬ' ਕਰਾਰ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਸ਼ਿਵਾਜੀ ਮਹਾਰਾਜ ਅਤੇ ਵੀਰ ਸਾਵਰਕਰ ਦੇ ਆਦਰਸ਼ਨਾਂ 'ਤੇ ਚੱਲਦਾ ਹੈ। ਉਨ੍ਹਾਂ ਕਿਹਾ,''ਇਹ ਆਗਾੜੀ ਸਿਰਫ਼ ਤੁਸ਼ਟੀਕਰਨ ਕਰਨਾ ਚਾਹੁੰਦੀ ਹੈ ਅਤੇ ਊਧਵ ਠਾਕਰੇ ਸੱਤਾ ਲਈ ਬਾਲਾ ਸਾਹਿਬ ਠਾਕਰੇ ਜੀ ਦੇ ਸਿਧਾਂਤ ਨੂੰ ਭੁੱਲ ਕੇ ਬੈਠੇ ਹਨ। ਊਧਵ ਬਾਬੂ, ਤੁਸੀਂ ਉਨ੍ਹਾਂ ਲੋਕਾਂ ਨਾਲ ਬੈਠੇ ਹੋ, ਜਿਨ੍ਹਾਂ ਨੇ...ਔਰੰਗਾਬਾਦ ਦਾ ਨਾਂ ਸੰਭਾਜੀ ਨਗਰ ਕਰਨ ਦਾ ਵਿਰੋਧ ਕੀਤਾ, ਰਾਮ ਮੰਦਰ ਨਿਰਮਾਣ ਦਾ ਵਿਰੋਧ ਕੀਤਾ, ਤਿੰਨ ਤਲਾਕ ਹਟਾਉਣ ਦਾ ਵਿਰੋਧ ਕੀਤਾ, ਧਾਰਾ-370 ਹਟਾਉਣ ਦਾ ਵਿਰੋਧ ਕੀਤਾ, ਸਰਜੀਕਲ ਸਟਰਾਈਕ ਦਾ ਵਿਰੋਧ ਕੀਤਾ। ਤੁਸੀਂ ਹਿੰਦੂਆਂ ਨੂੰ ਅੱਤਵਾਦੀ ਕਹਿਣ ਵਾਲਿਆਂ ਨਾਲ ਬੈਠੇ ਹੋ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਿੜਕੀ ਤੋਂ ਲੁੱਕ ਕੇ ਆਪਣੀ ਬਰਾਤ ਵੇਖ ਰਹੀ ਸੀ ਲਾੜੀ, ਜਿਵੇਂ ਹੀ ਨਜ਼ਰ ਆਇਆ ਲਾੜਾ ਤਾਂ....
NEXT STORY