ਨੈਸ਼ਨਲ ਡੈਸਕ - ਟੀਮ ਇੰਡੀਆ ਦੀ ਜਿੱਤ ਨਾਲ ਭਾਰਤ ਦਾ 11 ਸਾਲ ਦਾ ਆਈਸੀਸੀ ਟਰਾਫੀ ਦਾ ਸੋਕਾ ਖਤਮ ਹੋ ਗਿਆ। ਭਾਰਤ ਨੇ ਇਸ ਤੋਂ ਪਹਿਲਾਂ 2013 'ਚ ਚੈਂਪੀਅਨਸ ਟਰਾਫੀ ਜਿੱਤੀ ਸੀ। ਇਸ ਦੇ ਨਾਲ ਹੀ ਭਾਰਤ ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਭਾਰਤ ਨੇ 13 ਸਾਲ ਬਾਅਦ ਕੋਈ ਵਿਸ਼ਵ ਕੱਪ ਜਿੱਤਿਆ ਹੈ। ਭਾਰਤ ਨੇ 2011 ਵਿੱਚ ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ। ਜਿੱਤ ਤੋਂ ਬਾਅਦ ਟੀਮ ਇੰਡੀਆ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗ ਗਿਆ।
ਇਹ ਵੀ ਪੜ੍ਹੋ- ਫਾਈਨਲ ਮੈਚ 'ਚ ਨਜ਼ਰ ਆਇਆ ਕੋਹਲੀ ਦਾ 'ਵਿਰਾਟ' ਰੂਪ, ਕਪਤਾਨ ਨੂੰ ਨਹੀਂ ਕੀਤਾ ਨਿਰਾਸ਼
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਟੀਮ ਇੰਡੀਆ ਨੂੰ ਉਨ੍ਹਾਂ ਦੀ ਸਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ, 'ਟੀਮ ਇੰਡੀਆ ਨੂੰ ਸ਼ਾਨਦਾਰ ਪ੍ਰਦਰਸ਼ਨ ਅਤੇ ਜਿੱਤ ਲਈ ਵਧਾਈ। ਸੂਰਿਆ, ਕਿੰਨਾ ਵਧੀਆ ਕੈਚ! ਰੋਹਿਤ, ਇਹ ਜਿੱਤ ਤੁਹਾਡੀ ਅਗਵਾਈ ਦਾ ਸਬੂਤ ਹੈ। ਰਾਹੁਲ ਟੀਮ ਇੰਡੀਆ ਹਮੇਸ਼ਾ ਤੁਹਾਡੇ ਮਾਰਗਦਰਸ਼ਨ ਦੀ ਕਮੀ ਮਹਿਸੂਸ ਕਰੇਗੀ। ਟੀਮ ਇੰਡੀਆ ਦੇ ਖਿਡਾਰੀਆਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਹੈ।
ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਦੇਸ਼ 'ਚ ਦੀਵਾਲੀ ਵਰਗਾ ਮਾਹੌਲ, ਹਰ ਪਾਸੇ ਢੋਲ ਅਤੇ ਪਟਾਕਿਆਂ ਦੀ ਗੂੰਜ
ਕਾਂਗਰਸ ਪ੍ਰਧਾਨ ਨੇ ਵੀ ਦਿੱਤੀ ਵਧਾਈ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟੀ-20 ਵਿਸ਼ਵ ਕੱਪ 'ਚ ਚੈਂਪੀਅਨ ਬਣਨ 'ਤੇ ਵਧਾਈ ਦਿੱਤੀ ਹੈ। ਮਲਿਕਾਅਰਜੁਨ ਖੜਗੇ ਨੇ ਸੋਸ਼ਲ ਮੀਡੀਆ ਐਕਸ 'ਤੇ ਟਵੀਟ ਕੀਤਾ ਅਤੇ ਲਿਖਿਆ, ਭਾਰਤ ਨੇ ਰੋਮਾਂਚਕ ਫਾਈਨਲ 'ਚ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਜਿੱਤਿਆ। ਟੀਮ ਇੰਡੀਆ ਨੂੰ ਬਹੁਤ-ਬਹੁਤ ਵਧਾਈਆਂ, ਉਨ੍ਹਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਵਿਰਾਟ ਕੋਹਲੀ, ਅਕਸ਼ਰ ਪਟੇਲ ਅਤੇ ਅਰਸ਼ਦੀਪ ਸਿੰਘ ਨੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਜਿੱਤ 'ਤੇ ਹਰ ਭਾਰਤੀ ਨੂੰ ਮਾਣ ਹੈ। ਤੁਹਾਡੀਆਂ ਪ੍ਰਾਪਤੀਆਂ ਨੂੰ ਹਮੇਸ਼ਾ ਮਨਾਇਆ ਅਤੇ ਯਾਦ ਕੀਤਾ ਜਾਵੇਗਾ। ਤੁਹਾਨੂੰ ਭਵਿੱਖ ਲਈ ਸ਼ੁਭਕਾਮਨਾਵਾਂ, ਅਸੀਂ ਤੁਹਾਨੂੰ ਇਸੇ ਤਰ੍ਹਾਂ ਉਤਸ਼ਾਹਿਤ ਕਰਦੇ ਰਹਾਂਗੇ।
ਇਹ ਵੀ ਪੜ੍ਹੋ- ਭਾਰਤ 17 ਸਾਲ ਬਾਅਦ ਮੁੜ ਬਣਿਆ T-20 ਵਿਸ਼ਵ ਚੈਂਪੀਅਨ, PM ਮੋਦੀ ਨੇ ਦਿੱਤੀ ਵਧਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟੀਮ ਇੰਡੀਆ ਦੀ ਜਿੱਤ 'ਤੇ ਦਿੱਤੀ ਵਧਾਈ, ਕਿਹਾ- 'ਸਾਨੂੰ ਤੁਹਾਡੇ 'ਤੇ ਮਾਣ'
NEXT STORY