ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੱਖਿਆ ਬਜਟ ਨੂੰ ਲੈ ਕੇ ਸਰਕਾਰ 'ਤੇ ਇਕ ਵਾਰ ਫਿਰ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਇਸ 'ਚ ਸਿਰਫ਼ ਪੂੰਜੀਪਤੀ ਦੋਸਤਾਂ ਨੂੰ ਲਾਭ ਪਹੁੰਚਾਉਣ ਦਾ ਕੰਮ ਹੋਇਆ ਹੈ ਅਤੇ ਦੇਸ਼ ਦੀ ਰੱਖਿਆ 'ਚ ਜੁਟੇ ਫ਼ੌਜੀਆਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ। ਰਾਹੁਲ ਨੇ ਕਿਹਾ ਕਿ ਬਜਟ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਦੋਸਤ ਪੂੰਜੀਪਤੀਆਂ 'ਤੇ ਕੇਂਦਰਿਤ ਹੈ ਅਤੇ ਇਸ 'ਚ ਸਰਹੱਦ 'ਤੇ ਦੁਸ਼ਮਣਾਂ ਨਾਲ ਜੂਝ ਰਹੇ ਫ਼ੌਜੀਆਂ ਦੇ ਹਿੱਤ 'ਚ ਕੁਝ ਨਹੀਂ ਹੈ। ਰਾਹੁਲ ਨੇ ਟਵੀਟ ਕੀਤਾ,''ਮੋਦੀ ਦੇ ਦੋਸਤ ਕੇਂਦਰਿਤ ਬਜਟ ਦਾ ਮਤਲਬ ਹੈ- ਚੀਨ ਨਾਲ ਜੂਝ ਰਹੇ ਜਵਾਨਾਂ ਨੂੰ ਮਦਦ ਨਹੀਂ। ਦੇਸ਼ ਦੀ ਰੱਖਿਆ ਕਰਨ ਵਾਲਿਆਂ ਨਾਲ ਵਿਸ਼ਵਾਸਘਾਤ।''
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਬੋਲੇ- ਮੇਰੇ ਮੰਚ ਤੋਂ ਮੋਦੀ ਨੂੰ ਕੋਈ ਨਹੀਂ ਕੱਢ ਸਕਦਾ ਗਾਲ੍ਹ
ਇਸ ਤੋਂ ਪਹਿਲਾਂ ਰਾਹੁਲ ਨੇ ਬੁੱਧਵਾਰ ਨੂੰ ਆਮ ਬਜਟ ਨੂੰ ਇਕ ਫ਼ੀਸਦੀ ਲੋਕਾਂ ਦਾ ਬਜਟ ਕਰਾਰ ਦਿੱਤਾ ਸੀ ਅਤੇ ਸਵਾਲ ਕੀਤਾ ਸੀ ਕਿ ਰੱਖਿਆ ਖਰਚ 'ਚ ਭਾਰੀ ਵਾਧਾ ਨਹੀਂ ਕਰ ਕੇ ਦੇਸ਼ ਦਾ ਕਿਹੜਾ ਭਲਾ ਕੀਤਾ ਗਿਆ ਅਤੇ ਅਜਿਹਾ ਕਰਨਾ ਕਿਹੜੀ ਦੇਸ਼ਭਗਤੀ ਹੈ? ਉਨ੍ਹਾਂ ਕਿਹਾ ਸੀ,''ਸਾਡੇ ਜਵਾਨਾਂ ਦੀ ਵਚਨਬੱਧਤਾ 100 ਫੀਸਦੀ ਹੈ ਅਤੇ ਅਜਿਹੇ 'ਚ ਸਰਕਾਰ ਦੀ ਵਚਨਬੱਧਤਾ ਵੀ 110 ਫੀਸਦੀ ਹੋਣੀ ਚਾਹੀਦੀ ਹੈ। ਜੋ ਵੀ ਸਾਡੇ ਜਵਾਨਾਂ ਨੂੰ ਚਾਹੀਦਾ, ਉਹ ਉਨ੍ਹਾਂ ਨੂੰ ਮਿਲਣਾ ਚਾਹੀਦਾ। ਇਹ ਕਿਹੜੀ ਦੇਸ਼ਭਗਤੀ ਹੈ ਕਿ ਫ਼ੌਜ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਹਨ।''
ਇਹ ਵੀ ਪੜ੍ਹੋ : ਮੋਦੀ ਦੇ ਇਕ ਫੋਨ ਕਾਲ ਦੀ ਦੂਰੀ ਵਾਲੇ ਬਿਆਨ ’ਤੇ ਟਿਕੈਤ ਦਾ ਪਲਟਵਾਰ, PM ਦਾ ਫੋਨ ਨੰਬਰ ਕੀ ਹੈ?
ਮੋਦੀ ਦੇ ਇਕ ਫੋਨ ਕਾਲ ਦੀ ਦੂਰੀ ਵਾਲੇ ਬਿਆਨ ’ਤੇ ਟਿਕੈਤ ਦਾ ਪਲਟਵਾਰ, PM ਦਾ ਫੋਨ ਨੰਬਰ ਕੀ ਹੈ?
NEXT STORY