ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਇਕ ਤਸਵੀਰ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਸੁਰੱਖਿਆ ਕਰਮਚਾਰੀ ਕੁਲਵਿੰਦਰ ਕੌਰ ਦੇ ਨਾਲ ਖੜ੍ਹੇ ਹਨ। ਹਾਲਾਂਕਿ, ਅਸੀਂ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਤਸਵੀਰ 'ਚ ਕੁਲਵਿੰਦਰ ਕੌਰ ਨਹੀਂ, ਸਗੋਂ ਰਾਜਸਥਾਨ ਦੀ ਸਾਬਕਾ ਵਿਧਾਇਕ ਦਿਵਿਆ ਮਹਿਪਾਲ ਮਦੇਰਨਾ ਹੈ।
ਜ਼ਿਕਰਯੋਗ ਹੈ ਕਿ 6 ਜੂਨ 2024 ਨੂੰ ਅਭਿਨੇਤਰੀ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਚੁਣੀ ਭਾਜਪਾ ਸਾਂਸਦ ਕੰਗਨਾ ਰਣੌਤ ਨੂੰ ਕਥਿਤ ਤੌਰ 'ਤੇ ਸੀ.ਆਈ.ਐੱਸ.ਐੱਫ. ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਥੱਪੜ ਮਾਰ ਦਿੱਤਾ ਸੀ। ਕੁਲਵਿੰਦਰ ਕੌਰ ਦਾ ਕਹਿਣਾ ਹੈ ਸੀ ਕਿ ਉਹ ਕੰਗਨਾ ਰਣੌਤ ਦੇ ਉਸ ਬਿਆਨ ਤੋਂ ਕਾਫੀ ਨਾਰਾਜ਼ ਸਨ, ਜਿਸ ਵਿਚ ਉਨ੍ਹਾਂ ਨੇ ਕਿਸਾਨ ਅੰਦੋਲਨ 'ਚ ਸ਼ਾਮਲ ਮਹਿਲਾਵਾਂ ਨੂੰ 100 ਰੁਪਏ ਲੈ ਕੇ ਆਉਣ ਵਾਲੀਆਂ ਕਿਹਾ ਸੀ। ਸੀ.ਆਈ.ਐੱਸ.ਐੱਫ. ਨੇ ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਾਇਰਲ ਤਸਵੀਰ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਲ ਇਕ ਮਹਿਲਾ ਖੜ੍ਹ ਹੀ, ਜਿਨ੍ਹਾਂ ਦੇ ਉਪੱਲ ਲਾਲ ਰੰਗ ਦਾ ਘੇਰਾ ਮੌਜੂਦ ਹੈ। ਉਕਤ ਮਹਿਲਾ ਨੂੰ ਹੀ ਕੁਲਵਿੰਦਰ ਕੌਰ ਦੱਸਿਆ ਗਿਆ ਹੈ।
ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਬਤੌਰ ਕੈਪਸ਼ਨ ਲਿਖਿਆ ਗਿਆ ਹੈ, 'ਇਹ ਓਹੀ ਕੁਲਵਿੰਦਰ ਕੌਰ ਹੈ ਜਿਸ ਨੇ ਕੰਗਨਾ ਰਣੌਤ 'ਤੇ ਹਮਲਾ ਕੀਤਾ ਸੀ। ਇਹ ਤਸਵੀਰ ਦੇਖ ਕੇ ਅੱਗੇ-ਪਿੱਛੇ ਦੀ ਸਾਰੀ ਕਹਾਣੀ ਸਮਝ ਚੁੱਕੇ ਹੋਵੋਗੇ ਤੁਸੀਂ।'

Fact Check/Verification
Newschecker ਨੇ ਵਾਇਰਲ ਦਾਵੇ ਦੀ ਪੜਤਾਲ ਲਈ ਰਿਵਰਸ ਇਮੇਜ ਸਰਚ ਕੀਤਾ। ਇਸ ਦੌਰਾਨ ਸਾਨੂੰ ਰਾਜਸਥਾਨ ਦੇ ਓਸੀਾਂ ਸੀਟ ਤੋਂ ਸਾਬਕਾ ਵਿਧਾਇਕ ਦਿਵਿਆ ਮਹਿਪਾਲ ਮਦੇਰਨਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਤਸਵੀਰ ਮਿਲੀ, ਜਿਸ ਨੂੰ 14 ਫਰਵਰੀ 2024 ਨੂੰ ਅਪਲੋਡ ਕੀਤਾ ਗਿਆ ਸੀ। ਇਸੇ ਦੌਰਾਨ ਇਕ ਹੋਰ ਤਸਵੀਰ ਅਪਲੋਡ ਕੀਤੀ ਗਈ ਸੀ।

ਦੋਵਾਂ ਤਸਵੀਰਾਂ ਵਿੱਚ ਮੌਜੂਦ ਕੈਪਸ਼ਨ ਵਿੱਚ ਲਿਖਿਆ ਸੀ, “ਅੱਜ ਰਾਜਸਥਾਨ ਵਿਧਾਨ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸਭ ਤੋਂ ਸਤਿਕਾਰਯੋਗ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ ਰਾਜਸਥਾਨ ਤੋਂ ਕਾਂਗਰਸ ਪਾਰਟੀ ਦੇ ਰਾਜ ਸਭਾ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ 'ਤੇ ਦਿਲੋਂ ਵਧਾਈਆਂ। ਨਾਲ ਆਏ ਸ਼੍ਰੀ ਰਾਹੁਲ ਗਾਂਧੀ ਜੀ ਅਤੇ ਸ਼੍ਰੀਮਤੀ ਪ੍ਰਿਯੰਕਾ ਗਾਂਧੀ ਜੀ ਦਾ ਵੀ ਸਵਾਗਤ ਕੀਤਾ।''

ਇਸ ਤੋਂ ਬਾਅਦ, ਜਦੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਤਾਂ ਸਾਨੂੰ ਦਿਵਿਆ ਮਦੇਰਨਾ ਦੇ ਐਕਸ ਖਾਤੇ ਤੋਂ 14 ਫਰਵਰੀ 2024 ਨੂੰ ਕੀਤੀ ਗਈ ਇੱਕ ਪੋਸਟ ਮਿਲੀ। ਇਸ ਪੋਸਟ ਵਿੱਚ ਇੱਕ ਵਾਇਰਲ ਤਸਵੀਰ ਵੀ ਮੌਜੂਦ ਸੀ। ਤਸਵੀਰ ਦੇ ਕੈਪਸ਼ਨ ਵਿੱਚ ਦੱਸਿਆ ਗਿਆ ਕਿ ਇਹ ਤਸਵੀਰ ਸੋਨੀਆ ਗਾਂਧੀ ਦੀ ਰਾਜਸਥਾਨ ਤੋਂ ਰਾਜ ਸਭਾ ਉਮੀਦਵਾਰ ਵਜੋਂ ਨਾਮਜ਼ਦਗੀ ਦੌਰਾਨ ਲਈ ਗਈ ਸੀ।
ਦਿਵਿਆ ਮਦੇਰਨਾ 2018 ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਓਸੀਆਂ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੀ ਗਈ ਸੀ। ਹਾਲਾਂਕਿ, ਉਹ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਈ ਸੀ।
ਸਿੱਟਾ
ਸਾਡੀ ਜਾਂਚ 'ਚ ਮਿਲੇ ਸਬੂਤਾਂ ਤੋਂ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਨਾਲ ਨਜ਼ਰ ਆਈ ਔਰਤ ਕੁਲਵਿੰਦਰ ਕੌਰ ਨਹੀਂ, ਸਾਬਕਾ ਵਿਧਾਇਕ ਦਿਵਿਆ ਮਦੇਰਨਾ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ newschecker ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
‘ਮੋਦੀ ਸਰਕਾਰ ਤੀਸਰੀ ਬਾਰ’ ਗੀਤ ਅਰੁਣ ਗੋਵਿਲ, ਅਨੂਪ ਜਲੋਟਾ ਅਤੇ ਰਾਮ ਸ਼ੰਕਰ ਨੇ ਕੀਤਾ ਲਾਂਚ
NEXT STORY