ਨਵੀਂ ਦਿੱਲੀ - ਸੰਸਦ ’ਚ ਸੋਮਵਾਰ ਨੂੰ ਰਾਹੁਲ ਗਾਂਧੀ ਰਿਪੋਰਟਰ ਦੀ ਭੂਮਿਕਾ ਵਿਚ ਨਜ਼ਰ ਆਏ। ਵਿਰੋਧੀ ਧਿਰ ਦੇ 2 ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੌਤਮ ਅਡਾਣੀ ਦਾ ਮੁਖੌਟਾ ਲਾਇਆ ਅਤੇ ਰਾਹੁਲ ਨਾਲ ਗੱਲਬਾਤ ਕੀਤੀ। ਰਾਹੁਲ ਨੇ ਮੋਦੀ-ਅਡਾਣੀ ਦੇ ਸਬੰਧ, ਅਮਿਤ ਸ਼ਾਹ ਦੀ ਭੂਮਿਕਾ ਅਤੇ ਸੰਸਦ ਨਾ ਚੱਲਣ ’ਤੇ ਲੱਗਭਗ 8 ਸਵਾਲ ਪੁੱਛੇ।
ਕਾਂਗਰਸ ਨੇ 1.19 ਮਿੰਟ ਦੀ ਗੱਲਬਾਤ ਦੀ ਵੀਡੀਓ ਸਾਂਝੀ ਕੀਤੀ ਹੈ। ਕਾਂਗਰਸ ਦੇ ਸੰਸਦ ਮੈਂਬਰ ਮਨਿਕਮ ਟੈਗੋਰ ਨੇ ਗੌਤਮ ਅਡਾਣੀ ਦਾ ਅਤੇ ਰਾਕਾਂਪਾ (ਸ਼ਰਦ ਪਵਾਰ) ਦੇ ਸੰਸਦ ਮੈਂਬਰ ਸ਼ਿਵਾਜੀ ਰਾਓ ਆਢਲ ਰਾਓ ਪਾਟਿਲ ਨੇ ਪ੍ਰਧਾਨ ਮੰਤਰੀ ਮੋਦੀ ਦਾ ਮੁਖੌੌਟਾ ਲਾਇਆ। ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਅੱਜਕਲ ਕੀ ਹੋ ਰਿਹਾ ਹੈ ਭਰਾ? ਜਵਾਬ ਵਿਚ ਅਡਾਣੀ ਦਾ ਮੁਖੌਟਾ ਲਾਏ ਸੰਸਦ ਮੈਂਬਰ ਨੇ ਮੋਦੀ ਦਾ ਮੁਖੌਟਾ ਲਾਏ ਸੰਸਦ ਦੀ ਪਿੱਠ ਠੋਕੀ ਅਤੇ ਕਿਹਾ ਕਿ ਅੱਜਕਲ ਮੈਂ ਜੋ ਵੀ ਬੋਲਦਾ ਹਾਂ, ਇਹ ਕਰਦਾ ਹੈ।
ਰਾਹੁਲ ਦੇ ਅਗਲੇ ਸਵਾਲ-ਤੁਸੀਂ ਕੀ ਚਾਹੁੰਦੇ ਹੋ? ਦੇ ਜਵਾਬ ਵਿਚ ਅਡਾਣੀ ਦਾ ਮੁਖੌਟਾ ਲਾਏ ਸੰਸਦ ਮੈਂਬਰ ਨੇ ਕਿਹਾ ਕਿ ਉਸਨੂੰ ਏਅਰਪੋਰਟ ਚਾਹੀਦਾ ਹੈ... ਕੁਝ ਵੀ ਚਾਹੀਦਾ ਹੈ। ਇਸ ’ਤੇ ਰਾਹੁਲ ਅਤੇ ਉਥੇ ਮੌਜੂਦ ਸੰਸਦ ਮੈਂਬਰ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਨਾਲ ਖੜ੍ਹੇ ਇਕ ਹੋਰ ਸੰਸਦ ਮੈਂਬਰ ਨੇ ਕਿਹਾ, ਭਰਾ! ਇਹ ਪਾਰਲੀਮੈਂਟ ਨੂੰ ਛੱਡ ਦੇਣਾ... ਇਸ ’ਤੇ ਅਡਾਣੀ ਦਾ ਮੁਖੌਟਾ ਲਾਏ ਸੰਸਦ ਮੈਂਬਰ ਨੇ ਕਿਹਾ-ਦੇਖਦੇ ਹਾਂ।
ਵੱਡਾ ਹਾਦਸਾ: 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਬੱਚਾ
NEXT STORY