ਅੰਬਾਲਾ— ਯਾਤਰੀ ਸੁਵਿਧਾ ਕਮੇਂਟੀ (ਪੀ.ਐੱਸ.ਸੀ) ਦੀ ਪੰਜ ਮੈਂਬਰੀ ਟੀਮ ਹਰਿਆਣਾ 'ਚ ਅੰਬਾਲਾ ਸਮੇਤ 17 ਰੇਲਵੇ ਸਟੇਸ਼ਨਾਂ ਦਾ ਦੌਰਾ ਕਰ ਕੇ ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਜਾਨਣ ਅਤੇ ਉਨ੍ਹਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਪਤਾ ਲਗਾਏਗੀ।
ਇਕ ਅਧਿਕਾਰੀ ਨੇ ਐਤਵਾਰ ਨੂੰ ਇਸ ਬਾਰੇ 'ਚ ਦੱਸਿਆ। ਪੀ.ਏ.ਸੀ. ਦੇ ਇਕ ਮੈਂਬਰ ਵੀਰ ਕੁਮਾਰ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟੀਮ ਰੇਲਵੇ ਦੇ ਅੰਬਾਲਾ, ਬੀਰਨੇਰ ਅਤੇ ਦਿੱਲੀ ਮੰਡਲ ਦੇ ਅੰਦਰ ਆਉਣ ਵਾਲੇ ਸਟੇਸ਼ਨਾਂ ਦਾ ਜਾਇਜ਼ਾ ਲਵੇਗੀ। ਹਰਿਆਣਾ 'ਚ ਟੀਮ ਦੇ ਮੈਂਬਰ ਚੰਡੀਗੜ੍ਹ ਅਤੇ ਚੰਡੀਮੰਦਰ ਸਟੇਸ਼ਨਾਂ ਤੋਂ ਇਲਾਵਾ ਨਾਰਨੌਲ, ਰੇਵਾੜੀ, ਭਿਵਾਨੀ, ਹਿਸਾਰ, ਸਿਰਸਾ, ਕੋਸਲੀ ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਰੋਹਤਕ, ਫਰੀਦਾਬਾਦ, ਪਲਵਲ, ਜੀਂਦ, ਗੁਰੂਗ੍ਰਾਮ, ਅੰਬਾਲਾ, ਜਗਾਧਾਰੀ ਰੇਲਵੇ ਸਟੇਸ਼ਨਾਂ 'ਤੇ ਜਾਵੇਗੀ। ਯਾਦਵ ਨੇ ਦੱਸਿਆ ਕਿ 28 ਜੁਲਾਈ ਤੋਂ ਤਿੰਨ ਅਗਸਤ ਤੱਕ ਉਹ ਰੇਲਵੇ ਸਟੇਸ਼ਨਾਂ ਦਾ ਨਿਰੱਖਣ ਕਰੇਗੀ। ਰੇਲਵੇ ਮੰਤਰਾਲੇ ਦੇ ਤਤਵਾਵਧਾਨ 'ਚ ਕੰਮ ਕਰਨ ਵਾਲੇ ਪੀ.ਏ.ਸੀ. ਨੂੰ ਰੇਲਵੇ ਸਟੇਸ਼ਨਾਂ ਅਤੇ ਟ੍ਰੇਨਾਂ 'ਚ ਯਾਤਰੀ ਸੁਵਿਧਾਵਾਂ ਦੀ ਜਾਂਚ ਦੀ ਜਿੰਮੇਵਾਰੀ ਹੈ।
ਮਹਾਰਾਸ਼ਟਰ : ਦੁਬਈ ਦੇ ਹੋਟਲ ਕਾਰੋਬਾਰੀ ਦੀ ਠਾਣੇ 'ਚ ਬੇਰਹਿਮੀ ਨਾਲ ਹੱਤਿਆ
NEXT STORY