ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਦਿੱਲੀ ਦੇ ਚਾਰ ਪ੍ਰਮੁੱਖ ਸਟੇਸ਼ਨਾਂ 'ਤੇ OTP ਅਧਾਰਤ ਸਵੈ-ਸੰਚਾਲਿਤ ਡਿਜੀਟਲ ਸਾਮਾਨ ਲਾਕਰ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਹ ਸਹੂਲਤ ਦੇ ਸ਼ੁਰੂ ਹੋਣ ਨਾਲ ਰੇਵਲੇ ਸਟੇਸ਼ਨ 'ਤੇ ਯਾਤਰਾ ਕਰਨ ਲਈ ਆਉਣ ਵਾਲੇ ਯਾਤਰੀਆਂ ਜਾਂ ਰੇਲਗੱਡੀ ਦੀ ਉਡੀਕ ਕਰਨ ਵਾਲੇ ਲੋਕਾਂ ਨੂੰ ਆਪਣਾ ਸਮਾਨ ਸੁਰੱਖਿਅਤ ਢੰਗ ਨਾਲ ਰੱਖਣ ਵਿਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੋਵੇਗੀ। ਇਸ ਨਾਲ ਉਨ੍ਹਾਂ ਨੂੰ ਭਾਰੀ ਸਮਾਨ ਆਪਣੇ ਨਾਲ ਲੈ ਕੇ ਘੁੰਮਣ ਦੀ ਪਰੇਸ਼ਾਨੀ ਵੀ ਨਹੀਂ ਹੋਵੇਗੀ। ਉਹ ਆਪਣਾ ਸਾਮਾਨ ਇਸ ਲਾਕਰ ਵਿਚ ਸੁਰੱਖਿਅਤ ਰੱਖ ਸਕਦੇ ਹਨ।
ਸੂਤਰਾਂ ਮੁਤਾਬਕ ਇਹ ਸਹੂਲਤ ਨਵੀਂ ਦਿੱਲੀ ਰੇਲਵੇ ਸਟੇਸ਼ਨ (NDLS), ਹਜ਼ਰਤ ਨਿਜ਼ਾਮੂਦੀਨ (NZM), ਦਿੱਲੀ ਜੰਕਸ਼ਨ (DLI) ਅਤੇ ਆਨੰਦ ਵਿਹਾਰ ਟਰਮੀਨਲ (ANVT) 'ਤੇ ਪ੍ਰਦਾਨ ਕਰਵਾਈ ਜਾ ਰਹੀ ਹੈ। ਰੇਲਵੇ ਯਾਤਰੀਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਉਨ੍ਹਾਂ ਨੂੰ ਸਾਮਾਮ ਦੇ ਹਿਸਾਬ ਨਾਲ ਕਿਸੇ ਵੀ ਤਰ੍ਹਾਂ ਦੇ ਬਹੁਤ ਛੋਟੇ, ਛੋਟੇ, ਦਰਮਿਆਨੇ, ਵੱਡੇ ਅਤੇ ਵਾਧੂ-ਵੱਡੇ ਲਾਕਰ ਮਿਲ ਸਕਦੇ ਹਨ। ਯਾਤਰੀ ਆਪਣੀ ਲੋੜ ਅਨੁਸਾਰ 6 ਘੰਟੇ ਜਾਂ 24 ਘੰਟਿਆਂ ਲਈ ਲਾਕਰ ਬੁੱਕ ਕਰ ਸਕਦੇ ਹਨ। ਇਸ ਨਾਲ ਤੁਹਾਡਾ ਸਾਮਾਨ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ। ਲਾਕਰ ਸਿਰਫ਼ ਤੁਹਾਡੇ ਮੋਬਾਈਲ ਨੰਬਰ 'ਤੇ ਭੇਜੇ ਗਏ ਇੱਕ-ਵਾਰੀ ਪਾਸਵਰਡ (OTP) ਨਾਲ ਹੀ ਖੁੱਲ੍ਹਦਾ ਹੈ ਅਤੇ ਫਿਰ ਬੰਦ ਹੁੰਦਾ ਹੈ। ਲਾਕਰ ਲੈਣ ਲਈ ਇਸ ਦੇ ਕਿਰਾਏ ਦਾ ਭੁਗਤਾਨ ਕੈਸ਼ ਦੇ ਨਾਲ-ਨਾਲ UPI ਜਾਂ ਹੋਰ ਡਿਜੀਟਲ ਸਾਧਨਾਂ ਰਾਹੀਂ ਕੀਤਾ ਜਾ ਸਕਦਾ ਹੈ, ਜਿਸ ਨਾਲ ਲੋਕਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ।
ਇੰਝ ਬੁੱਕ ਕਰ ਸਕਦੇ ਹੋ OTP ਅਧਾਰਤ ਡਿਜੀਟਲ ਲਾਕਰ
OTP ਅਧਾਰਤ ਸਵੈ-ਸੰਚਾਲਿਤ ਡਿਜੀਟਲ ਸਾਮਾਨ ਲਾਕਰ ਦੀ ਬੁਕਿੰਗ ਕਰਨ ਲਈ ਯਾਤਰੀਆਂ ਨੂੰ ਪਹਿਲਾਂ ਆਪਣਾ ਮੋਬਾਈਲ ਨੰਬਰ ਦਰਜ ਕਰਵਾ ਕੇ OTP ਦੀ ਪੁਸ਼ਟੀ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਯਾਤਰੀ ਆਪਣੇ ਸਾਮਾਨ ਦੇ ਹਿਸਾਬ ਨਾਲ ਲਾਕਰ ਦੇ ਆਕਾਰ ਬਾਰੇ ਦੱਸ ਸਕਦੇ ਹਨ, ਜਿਸ ਤੋਂ ਬਾਅਦ ਡਿਜੀਟਲ ਭੁਗਤਾਨ ਕਰਨਾ ਪਵੇਗਾ। ਭੁਗਤਾਨ ਡਿਜੀਟਲ ਚੈਨਲਾਂ ਯਾਨੀ Google Pay, Paytm ਅਤੇ PhonePe ਰਾਹੀਂ ਕੀਤਾ ਜਾ ਸਕਦਾ ਹੈ। ਇਸ ਨਾਲ ਯਾਤਰੀਆਂ ਨੂੰ ਪੈਸੇ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਇਸ ਤੋਂ ਬਾਅਦ ਯਾਤਰੀਆਂ ਨੂੰ ਲਾਕਰ ਮਿਲ ਜਾਵੇਗਾ ਅਤੇ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਇੱਧਰ-ਉਧਰ ਆ-ਜਾ ਸਕਦੇ ਹਨ।
BRICS ਦੀ ਸੁਰੱਖਿਆ 'ਚ ਤਾਇਨਾਤ ਕਾਂਸਟੇਬਲ 'ਤੇ ਭਾਰੀ ਪਈ ਰੀਲਬਾਜ਼ੀ ! ਹੋ ਗਿਆ ਸਸਪੈਂਡ
NEXT STORY