ਨਵੀਂ ਦਿੱਲੀ- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤੀ ਰੇਲ ਨੈੱਟਵਰਕ ਦੇ 50 ਫੀਸਦੀ ਰੇਲ-ਮਾਰਗਾਂ ਨੂੰ ਉੱਨਤ ਕਰ ਕੇ ਸੈਮੀ-ਹਾਈ ਸਪੀਡ ਰੇਲਗੱਡੀ ਚਲਾਉਣ ਲਾਇਕ ਕਰ ਦਿੱਤਾ ਗਿਆ ਹੈ, ਜਿਸ ’ਤੇ ਰੇਲਗੱਡੀਆਂ 130 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸੁਰੱਖਿਅਤ ਦੌੜ ਸਕਦੀਆਂ ਹਨ। ਰਾਜ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਆਪਣੇ ਮੰਤਰਾਲੇ ਨਾਲ ਸਬੰਧਤ ਪੂਰਕ ਸਵਾਲਾਂ ਦਾ ਜਵਾਬ ਦਿੰਦੇ ਹੋਏ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ’ਚ ਪਿਛਲੇ ਇਕ ਦਹਾਕੇ ’ਚ ਰੇਲ ਪਟੜੀਆਂ ਦੇ ਅਪਗ੍ਰੇਡੇਸ਼ਨ (ਉੱਨਤ ਬਣਾਉਣ) ਦਾ ਕੰਮ ਬਹੁਤ ਗੰਭੀਰਤਾ ਨਾਲ ਕੀਤਾ ਜਾ ਰਿਹਾ ਹੈ। 80 ਫੀਸਦੀ ਰੇਲ ਲਾਈਨਾਂ ਨੂੰ ਅਪਗ੍ਰੇਡ ਕਰ ਕੇ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਲਈ ਮਜ਼ਬੂਤ ਅਤੇ ਸੁਰੱਖਿਅਤ ਕੀਤਾ ਗਿਆ ਹੈ।
ਉਨ੍ਹਾਂ ਯਾਤਰੀ ਟ੍ਰੇਨਾਂ ਦੇ ਸਮੇਂ ਸਿਰ ਸੰਚਾਲਨ ਦੇ ਰਿਕਾਰਡ ਬਾਰੇ ਇਕ ਪੂਰਕ ਸਵਾਲ ਦੇ ਜਵਾਬ ’ਚ ਕਿਹਾ ਕਿ ਇਸ ਸਮੇਂ ਰੇਲਵੇ ਦੀਆਂ 24 ਡਵੀਜ਼ਨਾਂ ’ਚ ਗੱਡੀਆਂ ਦੇ ਸਮੇਂ ਸਿਰ ਚੱਲਣ ਦਾ ਰਿਕਾਰਡ 90 ਫੀਸਦੀ, 43 ਡਵੀਜ਼ਨਾਂ ’ਚ 80 ਫੀਸਦੀ ਅਤੇ 8 ਡਵੀਜ਼ਨਾਂ ’ਚ 95 ਫੀਸਦੀ ਤੱਕ ਪਹੁੰਚ ਗਿਆ ਹੈ। ਮਦੁਰੈ, ਰਤਲਾਮ, ਹੁਬਲੀ, ਅਜਮੇਰ ਵਰਗੀਆਂ ਕੁਝ ਡਵੀਜ਼ਨਾਂ ’ਚ ਸਮੇਂ ਸਿਰ ਸੰਚਾਲਨ ਦਾ ਪੱਧਰ 77 ਫੀਸਦੀ ਹੈ। ਵੈਸ਼ਨਵ ਨੇ ਕਿਹਾ ਕਿ ਭਾਰਤੀ ਰੇਲ ਦਾ ਇਹ ਪ੍ਰਦਰਸ਼ਨ ਜਰਮਨੀ, ਫਰਾਂਸ ਅਤੇ ਹੋਰ ਯੂਰਪੀਨ ਯੂਨੀਅਨ ਦੇ ਦੇਸ਼ਾਂ ਦੇ ਪੱਧਰ ਦਾ ਹੈ, ਪਰ ਸਾਡੀ ਤੁਲਨਾ ਦਾ ਆਧਾਰ ਜਾਪਾਨ ਹੋਣਾ ਚਾਹੀਦਾ ਹੈ, ਜਿੱਥੇ ਸਮੇਂ ਸਿਰ ਸੰਚਾਲਨ ਦਾ ਆਪਣਾ ਹੀ ਪੈਮਾਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
LPG ਦੀ ਕਮੀ ਕਾਰਨ ਮਚੀ ਹਾਹਾਕਾਰ, ਹਰਿਆਣਾ 'ਚ ਮਹਿੰਗੀ ਹੋਈ ਢਾਬਿਆਂ ਦੀ ਥਾਲੀ
NEXT STORY