ਫਿਰੋਜ਼ਪੁਰ (ਸੋਨੂ ਚੋਪੜਾ) : ਫਿਰੋਜ਼ਪੁਰ ਦੇ ਮੰਡਲ ਅਧੀਨ ਆਉਂਦੇ ਰੇਲਵੇ ਸਟੇਸ਼ਨਾਂ ’ਤੇ ‘ਰੇਲ ਵਨ ਐਪ’ ਤੋਂ ਟਿਕਟ ਖਰੀਦਣ ਲਈ ਯਾਤਰੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਦੌਰਾਨ ਅੰਮ੍ਰਿਤਸਰ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ’ਤੇ ‘ਰੇਲ ਵਨ ਐਪ’ ਦੇ ਮਾਧਿਅਮ ਨਾਲ ਟਿਕਟ ਖਰੀਦਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਹ ਮੁਹਿੰਮ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਅਤੇ ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤੀ ਗਈ।
ਇਹ ਵੀ ਪੜ੍ਹੋ : ਬਿਹਾਰ ਪੇਪਰ ਲੀਕ ਮਾਮਲੇ 'ਚ ਵੱਡੀ ਕਾਰਵਾਈ, ਬਾਇਓਮੈਟ੍ਰਿਕ ਸੁਪਰਵਾਈਜ਼ਰ ਸਮੇਤ 3 ਗ੍ਰਿਫ਼ਤਾਰ
ਮੁਹਿੰਮ ਦੌਰਾਨ ਅੱਜ ਸਟੇਸ਼ਨ ਕੰਪਲੈਕਸ ਵਿਚ ਬੈਨਰ ਅਤੇ ਸਟੈਂਡੀ ਲਗਾ ਕੇ ਯਾਤਰੀਆਂ ਨੂੰ ’ਰੇਲ ਵਨ ਐਪ’ ਦੇ ਲਾਭਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਇਨ੍ਹਾਂ ਦੋਵਾਂ ਸਟੇਸ਼ਨਾਂ ’ਤੇ ਲਗਭਗ 100 ਤੋਂ ਵੱਧ ਯਾਤਰੀਆਂ ਦੇ ਮੋਬਾਈਲ ਫੋਨਾਂ ਵਿਚ ‘ਰੇਲ ਵਨ ਐਪ’ ਇੰਸਟਾਲ ਕਰਵਾਈ ਗਈ। ਇਸ ਐਪ ਦੀ ਵਰਤੋਂ ਨਾਲ ਅਣ-ਰਾਖਵੀਂ ਟਿਕਟ ਖਰੀਦਣ ’ਤੇ 3 ਫੀਸਦੀ ਦੀ ਛੋਟ ਮਿਲਦੀ ਹੈ, ਟਿਕਟ ਕਾਊਂਟਰ ’ਤੇ ਲੰਬੀ ਲਾਈਨ ਤੋਂ ਛੁਟਕਾਰਾ ਮਿਲਦਾ ਹੈ, ਸਾਰੇ ਲੈਣ-ਦੇਣ ਪੂਰੀ ਤਰ੍ਹਾਂ ਆਨਲਾਈਨ ਹੁੰਦੇ ਹਨ ਅਤੇ ਬਾਕੀ ਪੈਸਿਆਂ (ਛੁੱਟੇ ਪੈਸਿਆਂ) ਦੀ ਕੋਈ ਸਮੱਸਿਆ ਨਹੀਂ ਰਹਿੰਦੀ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦਾ ਟੀਚਾ ਹੈ ਕਿ ਡਿਜੀਟਲ ਸੇਵਾਵਾਂ ਰਾਹੀਂ ਯਾਤਰੀਆਂ ਨੂੰ ਸਰਲ ਅਤੇ ਸੁਖਾਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਰੇਲ ਯਾਤਰੀਆਂ ਲਈ ‘ਰੇਲ ਵਨ’ ਐਪ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਇਸ ਸਹੂਲਤ ਤਹਿਤ ਯਾਤਰੀਆਂ ਨੂੰ ਕਈ ਲਾਭ ਪ੍ਰਾਪਤ ਹੁੰਦੇ ਹਨ, ਜਿਨ੍ਹਾਂ ਵਿਚ ਛੁੱਟੇ ਪੈਸੇ ਰੱਖਣ ਦੀ ਝੰਜਟ ਤੋਂ ਮੁਕਤੀ, 3 ਫੀਸਦੀ ਦੀ ਛੋਟ, ਵਾਤਾਵਰਣ ਸੁਰੱਖਿਆ ਦੀ ਦਿਸ਼ਾ ਵਿਚ ਇਕ ਸ਼ਲਾਘਾਯੋਗ ਪਹਿਲ ਅਤੇ ਲਾਈਨਾਂ ਤੋਂ ਨਿਜਾਤ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੋਰਾਹਾ ਪੁਲਸ ਦੇ ਨਾਂ 'ਤੇ ਫਿਰੌਤੀ ਮੰਗਣ ਦਾ ਸਨਸਨੀਖੇਜ਼ ਮਾਮਲਾ, ਪੱਛਮੀ ਬੰਗਾਲ ਦਾ ਮਜ਼ਦੂਰ ਰਹੱਸਮਈ ਢੰਗ ਨਾਲ ਲਾਪਤਾ
NEXT STORY