ਨਵੀਂ ਦਿੱਲੀ- ਭਾਰਤੀ ਰੇਲਵੇ ਨੇ ਸੋਮਵਾਰ ਨੂੰ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ। ਸ਼ੁੱਕਰਵਾਰ ਨੂੰ ਕਾਂਗਰਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਦੋਹਾਂ ਪਹਿਲਵਾਨਾਂ ਨੇ ਰੇਲਵੇ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਾਂਗਰਸ 'ਚ ਸ਼ਾਮਲ ਹੋਣ ਦੇ ਤੁਰੰਤ ਬਾਅਦ ਪਾਰਟੀ ਨੇ ਜੁਲਾਨਾ ਤੋਂ ਵਿਨੇਸ਼ ਨੂੰ ਹਰਿਆਣਾ ਵਿਧਾਨ ਸਭਾ ਚੋਣ ਦੀ ਟਿਕਟ ਦੇ ਦਿੱਤੀ, ਜਦੋਂ ਕਿ ਬਜਰੰਗ ਪੂਨੀਆ ਨੂੰ ਆਪਣੇ ਕਿਸਾਨ ਵਿੰਗ 'ਚ ਸ਼ਾਮਲ ਕੀਤਾ। ਅਸਤੀਫ਼ਾ ਮਨਜ਼ੂਰ ਹੋਣ ਨਾਲ ਵਿਨੇਸ਼ ਫੋਗਾਟ ਨੂੰ ਵੱਡੀ ਰਾਹਤ ਮਿਲੀ ਹੈ। ਹੁਣ ਉਸ ਦੇ ਚੋਣ ਲੜਨ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਜੇਕਰ ਉਸ ਦਾ ਅਸਤੀਫ਼ਾ ਮਨਜ਼ੂਰ ਨਹੀਂ ਹੁੰਦਾ ਤਾਂ ਵਿਨੇਸ਼ ਦੇ ਚੋਣ ਦੇ ਦੰਗਲ 'ਚ ਉਤਰਨ 'ਤੇ ਸੰਕਟ ਆ ਸਕਦਾ ਹੈ।
ਕਾਨੂੰਨ ਕਹਿੰਦਾ ਹੈ ਕਿ ਜੇਕਰ ਕੋਈ ਸ਼ਖ਼ਸ ਕਿਸੇ ਸਰਕਾਰੀ ਅਹੁਦੇ 'ਤੇ ਬੈਠਾ ਹੈ ਅਤੇ ਜੇਕਰ ਉਹ ਚੋਣ ਲੜਨਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲੇ ਉਸ ਨੂੰ ਅਸਤੀਫ਼ਾ ਦੇ ਕੇ ਵਿਭਾਗ ਤੋਂ ਐੱਨ.ਓ.ਸੀ. ਲੈਣੀ ਪੈਂਦੀ ਹੈ। ਨਾਮਜ਼ਦਗੀ ਦੇ ਸਮੇਂ ਐੱਨ.ਓ.ਸੀ. ਨੂੰ ਵੀ ਦਸਤਾਵੇਜ਼ 'ਚ ਲਗਾਉਣਾ ਪੈਂਦਾ ਹੈ, ਉਦੋਂ ਰਿਟਰਨਿੰਗ ਅਫ਼ਸਰ ਅਰਜ਼ੀ ਨੂੰ ਸਵੀਕਾਰ ਕਰੇਗਾ। ਹਰਿਆਣਾ 'ਚ 5 ਅਕਤੂਬਰ ਨੂੰ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ, ਜਿਸ ਲਈ ਨਾਮਜ਼ਦਗੀ ਚੱਲ ਰਹੀ ਹੈ। ਇਸ ਦੀ ਆਖ਼ਰੀ ਤਾਰੀਖ਼ 12 ਸਤੰਬਰ ਹੈ, ਜਿਸ ਤੋਂ ਠੀਕ ਪਹਿਲੇ ਵਿਨੇਸ਼ ਫੋਗਾਟ ਲਈ ਇਹ ਰਾਹਤ ਦੀ ਖ਼ਬਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਤੋਂ ਮੋਬਾਈਲ ਛੁਡਵਾਉਣ ਲਈ ਖਰਚਣੇ ਪੈਣਗੇ ਲੱਖਾਂ ਰੁਪਏ!
NEXT STORY