ਸ਼ਿਮਲਾ, (ਸੰਤੋਸ਼)– ਰਾਜਧਾਨੀ ਸ਼ਿਮਲਾ ਸਮੇਤ ਮੱਧ ਤੇ ਉੱਚ ਪਰਬਤੀ ਇਲਾਕਿਆਂ ’ਚ ਆਕਾਸ਼ ’ਤੇ ਬੱਦਲ ਛਾਏ ਰਹੇ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਇਨ੍ਹਾਂ ਇਲਾਕਿਆਂ ’ਚ ਇਕ-ਦੋ ਸਥਾਨਾਂ ’ਤੇ ਹਲਕੀ ਬਰਫਬਾਰੀ ਅਤੇ ਮੀਂਹ ਜਦਕਿ 20 ਤੇ 21 ਜਨਵਰੀ ਨੂੰ ਉੱਚ ਪਰਬਤੀ ਇਲਾਕਿਆਂ ’ਚ ਭਾਰੀ ਬਰਫਬਾਰੀ ਤੇ ਮੀਂਹ ਪੈ ਸਕਦਾ ਹੈ ਪਰ 22 ਤੇ 23 ਜਨਵਰੀ ਨੂੰ ਇਕ ਵਾਰ ਫਿਰ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਉੱਧਰ ਕਸ਼ਮੀਰ ’ਚ ਕਈ ਸਥਾਨਾਂ ’ਤੇ ਤਾਪਮਾਨ ’ਚ ਸੁਧਾਰ ਹੋਇਆ ਹੈ ਅਤੇ ਪਹਿਲਗਾਮ ’ਚ ਪਾਰਾ 7 ਡਿਗਰੀ ਤੋਂ ਵੱਧ ਕੇ ਸਿਫਰ ਤੋਂ ਹੇਠਾਂ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦੇ ਕੁਝ ਬਾਹਰੀ ਇਲਾਕਿਆਂ ’ਚ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਦਿਸਣਹੱਦ ਕਾਫੀ ਘੱਟ ਹੋ ਗਈ ਅਤੇ 47 ਰੇਲਗੱਡੀਆਂ ਦੇਰ ਨਾਲ ਚੱਲੀਆਂ।
ਮਹਾਕੁੰਭ 2025 : ਸੱਭਿਆਚਾਰਕ, ਸਮਾਜਿਕ ਤੇ ਆਰਥਿਕ ਵਿਕਾਸ ਦਾ ਵੱਡਾ ਮੌਕਾ
NEXT STORY