ਕੁੱਲੂ (ਦਿਲੀਪ)- ਹਿਮਾਚਲ ਪ੍ਰਦੇਸ਼ ’ਚ ਮੌਸਮ ਨੇ ਕਰਵਟ ਲਈ ਹੈ, ਜਿਸ ਦੇ ਚੱਲਦੇ ਸ਼ਨੀਵਾਰ ਨੂੰ ਕੁੱਲੂ ਜ਼ਿਲ੍ਹੇ ’ਚ ਮੀਂਹ ਪਿਆ। ਮੀਂਹ ਪੈਣ ਨਾਲ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਮੀਂਹ ਪੈਣ ਨਾਲ ਮੌਸਮ ਦਾ ਮਿਜ਼ਾਜ਼ ਬਦਲ ਗਿਆ। ਮੀਂਹ ਦੀ ਵਜ੍ਹਾ ਨਾਲ ਕਿਸਾਨਾਂ-ਬਾਗਬਾਨਾਂ ਦੀਆਂ ਫਸਲਾਂ ਨੂੰ ਸੰਜੀਵਨੀ ਮਿਲੀ ਹੈ। ਕਿਸਾਨ ਲੰਬੇ ਸਮੇਂ ਤੋਂ ਮੀਂਹ ਦੀ ਉਡੀਕ ਕਰ ਰਹੇ ਸਨ। ਬਾਗਬਾਨਾਂ ਨੂੰ ਉਮੀਦ ਹੈ ਕਿ ਮੀਂਹ ਨਾਲ ਫਸਲ ਚੰਗੀ ਹੋਵੇਗੀ। ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ। ਰਿਮਝਿਮ ਕਰਦਾ ਮੀਂਹ ਪੈਣ ਨਾਲ ਮੌਸਮ ਦਾ ਮਿਜ਼ਾਜ਼ ਬਦਲ ਗਿਆ।
ਦੱਸ ਦੇਈਏ ਕਿ ਸਵੇਰੇ ਤੇਜ਼ ਧੁੱਪ ਖਿੜੀ ਸੀ ਪਰ ਸ਼ਾਮ ਕਰੀਬ 4 ਵਜੇ ਅਚਾਨਕ ਬੱਦਲ ਘਿਰ ਆਏ। ਇਸ ਦੌਰਾਨ ਮੋਹਲੇਧਾਰ ਮੀਂਹ ਸ਼ੁਰੂ ਹੋ ਗਇਆ। ਕਰੀਬ ਅੱਧਾ ਘੰਟਾ ਜੰਮ ਕੇ ਮੀਂਹ ਪਿਆ, ਜਿਸ ਨਾਲ ਚਾਰੋਂ ਪਾਸੇ ਪਾਣੀ ਹੀ ਪਾਣੀ ਹੋ ਗਿਆ। ਮੀਂਹ ਨੇ ਨਗਰ ਪਰੀਸ਼ਦ ਅਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਦਿੱਤੀ। ਸ਼ਹਿਰ ’ਚ ਨਿਕਾਸੀ ਨਾਲੀਆਂ ਬੰਦ ਹੋਣ ਕਾਰਨ ਮੀਂਹ ਦਾ ਪਾਣੀ ਸੜਕਾਂ ’ਤੇ ਨਾਲੇ ਵਾਂਗ ਵਹਿ ਰਿਹਾ ਸੀ। ਅਜਿਹੇ ’ਚ ਰਾਹਗੀਰਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਸੜਕ ਪਾਰ ਕਰਦੇ ਸਮੇਂ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।
ਦੋ ਸੂਬਿਆਂ ’ਚ ਬਚੀ ਕਾਂਗਰਸ ’ਤੇ ਨੌਕਰਸ਼ਾਹੀ ਹਾਵੀ, ਨੇਤਾਵਾਂ ਦਾ ਪਾਰਟੀ ਤੋਂ ਮੋਹ ਭੰਗ
NEXT STORY