ਨਵੀਂ ਦਿੱਲੀ— ਅਸਾਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ ਦਾ ਦੂਜਾ ਡਰਾਫਟ ਜਾਰੀ ਹੋਣ ਦੇ ਬਾਅਦ ਭਾਜਪਾ ਵਿਧਾਇਕ ਰਾਜਾ ਸਿੰਘ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ।
ਰਾਜਾ ਸਿੰਘ ਨੇ ਕਿਹਾ ਕਿ ਜੋ ਗੈਰ-ਕਾਨੂੰਨੀ ਬੰਗਲਾਦੇਸ਼ੀ ਆਪਣੇ ਦੇਸ਼ ਵਾਪਸ ਨਹੀਂ ਜਾ ਰਹੇ ਹਨ ਉਨ੍ਹਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਰਾਜਾ ਸਿੰਘ ਹੈਦਰਾਬਾਦ ਦੀ ਗੋਸ਼ਮਹਲ ਵਿਧਾਨਸਭਾ ਤੋਂ ਵਿਧਾਇਕ ਹਨ। ਰਾਜਾ ਸਿੰਘ ਤੋਂ ਪਹਿਲਾਂ ਹੀ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਕਹਿ ਚੁੱਕੇ ਹਨ ਕ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਅਸਾਮ ਦੀ ਤਰ੍ਹਾਂ ਹੀ ਬੰਗਾਲ 'ਚ ਵੀ ਐੱਨ.ਆਰ.ਸੀ. ਨੂੰ ਲਾਗੂ ਕਰਨਗੇ। ਦਿਲੀਪ ਘੋਸ਼ ਨੇ ਕਿਹਾ ਕਿ ਬੰਗਾਲ 'ਚ ਕਰੀਬ 1 ਕਰੋੜ ਤੋਂ ਜ਼ਿਆਦਾ ਬੰਗਲਾਦੇਸ਼ੀ ਗੈਰ-ਕਾਨੂੰਨੀ ਰੂਪ ਤੋਂ ਰਹਿ ਰਹੇ ਹਨ। ਅਸੀਂ ਕਿਸੇ ਹਿਕ ਨੂੰ ਵੀ ਨਹੀਂ ਛੱਡਾਂਗੇ। ਉਨ੍ਹਾਂ ਨੂੰ ਹੁਣ ਬਹੁਤ ਬੁਰੇ ਸਮੇਂ ਦਾ ਸਾਹਮਣਾ ਕਰਨਾ ਪਵੇਗਾ। ਘੋਸ਼ ਨੇ ਕਿਹਾ ਕਿ ਜੋ ਲੋਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ ਉਨ੍ਹਾਂ ਨੂੰ ਵੀ ਆਪਣਾ ਬੈਗ ਪੈਕ ਕਰ ਲੈਣਾ ਚਾਹੀਦਾ ਹੈ।
ਮੌਬ ਲਿੰਚਿੰਗ ਨੂੰ ਰੋਕਣ ਲਈ ਮੱਧ ਪ੍ਰਦੇਸ਼ 'ਚ ਪੁਲਸ ਨੇ ਬਣਾਈ ਅਲੱਗ ਟੀਮ
NEXT STORY