ਜੈਪੁਰ (ਭਾਸ਼ਾ) : ਰਾਜਸਥਾਨ ਦੇ ਬਾੜਮੇਰ ਦੇ ਨਾਗਾਨਾ ਥਾਣਾ ਖੇਤਰ ’ਚ ਬੁੱਧਵਾਰ ਨੂੰ ਇਕ ਝੌਂਪੜੀ ’ਚ ਅੱਗ ਲੱਗਣ ਕਾਰਨ ਤਿੰਨ ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਨਗਾਨਾ ਪੁਲਸ ਥਾਣਾ ਦੇ ਅਧਿਕਾਰੀ ਨਰਪਤਦਾਨ ਨੇ ਦੱਸਿਆ ਕਿ ਬਾਂਦਰਾ ਪਿੰਡ ’ਚ ਬੁੱਧਵਾਰ ਦੁਪਹਿਰ ਖੇਤ ’ਚ ਬਣੀ ਝੌਂਪੜੀ ’ਚ ਅਚਾਨਕ ਅੱਗ ਲੱਗਣ ਨਾਲ 2 ਸਗੇ ਭੈਣ-ਭਰਾ ਸਮੇਤ ਤਿੰਨ ਬੱਚਿਆਂ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੁਲਸ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ’ਚ ਅਸ਼ੋਕ ਸਿੰਘ (2), ਉਸ ਦੀ ਭੈਣ ਰੁਕਮਾ (7) ਅਤੇ ਸਰੂਪੀ (4) ਸ਼ਾਮਲ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ।
UP 'ਚ ਪੁਲਸ ਮੁਲਾਜ਼ਮ ਹੁਣ ਨਹੀਂ ਚਲਾ ਸਕਣਗੇ ਫੇਸਬੁੱਕ-ਇੰਸਟਾਗ੍ਰਾਮ, ਯੋਗੀ ਸਰਕਾਰ ਨੇ ਜਾਰੀ ਕੀਤੀ ਨਵੀਂ ਪਾਲਿਸੀ
NEXT STORY