ਜੈਪੁਰ (ਭਾਸ਼ਾ)- ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਹੋਣ ਜਾ ਰਹੀ ਵੋਟਿੰਗ ਲਈ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਇਕ ਸੀਨੀਅਰ ਅਧਿਕਾਰੀ ਅਨੁਸਾਰ ਰਾਜ 'ਚ ਕੁੱਲ ਮਿਲਾ ਕੇ 1.70 ਲੱਖ ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਪੁਲਸ ਡਾਇਰੈਕਟਰ ਜਨਰਲ, ਕਾਨੂੰਨ ਵਿਵਸਥਾ, ਰਾਜੀਵ ਸ਼ਰਮਾ ਅਨੁਸਾਰ ਪੁਲਸ ਨੇ ਰਾਜ ਦੇ 199 ਵਿਧਾਨ ਸਭਾ ਖੇਤਰਾਂ ਲਈ ਸ਼ਨੀਵਾਰ ਨੂੰ ਨਿਰਪੱਖ ਅਤੇ ਆਜ਼ਾਦ ਵੋਟਿੰਗ ਕਰਵਾਉਣ ਅਤੇ ਡਰ ਮੁਕਤ ਮਾਹੌਲ ਬਣਾਏ ਰੱਖਣ ਲਈ ਸੁਰੱਖਿਆ ਦੀ ਪੂਰੀ ਵਿਵਸਥਾ ਯਕੀਨੀ ਕੀਤੀ ਹੈ। ਸ਼ਰਮਾ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਸਹੀ ਢੰਗ ਨਾਲ ਸੰਪੰਨ ਕਰਵਾਉਣ ਲਈ 70 ਹਜ਼ਾਰ ਤੋਂ ਵੱਧ ਰਾਜਸਥਾਨ ਪੁਲਸ ਦੇ ਪੁਲਸ ਮੁਲਾਜ਼ਮ, 18 ਹਜ਼ਾਰ ਰਾਜਸਥਾਨ ਹੋਮ ਗਾਰਡ, 2 ਹਜ਼ਾਰ ਰਾਜਸਥਾਨ ਬਾਰਡਰ ਹੋਮ ਗਾਰਡ, 15 ਹਜ਼ਾਰ ਹੋਰ ਰਾਜਾਂ (ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ, ਮੱਧ ਪ੍ਰਦੇਸ਼) ਦੇ ਹੋਮ ਗਾਰਡ ਅਤੇ ਆਰ.ਏ.ਸੀ. ਦੀਆਂ 120 ਕੰਪਨੀਆਂ ਸ਼ਾਮਲ ਹਨ।
ਇਸ ਦੇ ਨਾਲ ਹੀ ਕੇਂਦਰੀ ਅਰਧ ਸੈਨਿਕ ਬਲਾਂ (ਸੀ.ਆਰ.ਪੀ.ਐੱਫ., ਬੀ.ਐੱਸ.ਐੱਫ., ਆਈ.ਟੀ.ਬੀ.ਪੀ., ਸੀ.ਆਈ.ਐੱਸ.ਐੱਫ., ਐੱਸ.ਐੱਸ.ਬੀ., ਆਰ.ਪੀ.ਐੱਫ. ਆਦਿ) ਦੀਆਂ ਕੰਪਨੀਆਂ ਅਤੇ 18 ਹੋਰ ਰਾਜਾਂ ਦੀਆਂ ਹਥਿਆਰਬੰਦ ਫ਼ੋਰਸਾਂ ਸਮੇਤ ਕੁੱਲ 1,70,000 ਤੋਂ ਵੱਧ ਸੁਰੱਖਿਆ ਕਰਮੀ ਲਗਾਏ ਜਾਣਗੇ।
ਰਾਜ 'ਚ ਕੁੱਲ 52,139 ਪੋਲਿੰਗ ਬੂਥਾਂ 'ਤੇ ਵੋਟਿੰਗ ਹੋਵੇਗੀ। ਸਾਰੇ ਪੋਲਿੰਗ ਬੂਥਾਂ 'ਤੇ ਪੁਲਸ ਮੁਲਾਜ਼ਮ ਅਤੇ ਹੋਮ ਗਾਰਡ ਤਾਇਨਾਤ ਕੀਤੇ ਜਾਣਗੇ। ਅਧਿਕਾਰੀਆਂ ਅਨੁਸਾਰ, ਰਾਜਸਥਾਨ ਦੇ 5 ਗੁਆਂਢੀ ਰਾਜਾਂ ਨਾਲ ਲੱਗਣ ਵਾਲੀ ਅੰਤਰਰਾਜੀ ਸਰਹੱਦ 'ਤੇ 276 ਚੈੱਕ ਪੋਸਟ ਬਣਾਏ ਗਏ ਹਨ। ਇਹ ਚੈੱਕ ਪੋਸਟ ਗੈਰ-ਕਾਨੂੰਨੀ ਸਮੱਗਰੀ ਅਤੇ ਅਣਚਾਹੇ ਵਿਅਕਤੀਆਂ ਦੇ ਰਾਜ 'ਚ ਪ੍ਰਵੇਸ਼ ਰੋਕਣ 'ਤੇ ਕੰਮ ਕਰ ਰਹੀ ਹੈ। ਰਾਜ 'ਚ 200 ਸੀਟਾਂ 'ਚੋਂ 199 ਸੀਟਾਂ 'ਤੇ ਸ਼ਨੀਵਾਰ ਨੂੰ ਵੋਟਿੰਗ ਹੋਣੀ ਹੈ, ਜਿੱਥੇ ਸੱਤਾਧਾਰੀ ਕਾਂਗਰਸ ਅਤੇ ਮੁੱਖ ਵਿਰੋਧੀ ਦਲ ਭਾਰਤੀ ਜਨਤਾ ਪਾਰਟੀ 'ਚ ਸਿੱਧਾ ਮੁਕਾਬਲਾ ਮੰਨਿਆ ਜਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪਤਾ ਹੁੰਦਾ ਤਾਂ ਵਾਪਸ ਨਾ ਜਾਣ ਦਿੰਦੀ', ਸ਼ਹੀਦ ਅਬਦੁਲ ਮਾਜਿਦ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ
NEXT STORY