ਕੋਟਾ— ਰਾਜਸਥਾਨ ਦੇ ਕੋਟਾ ਜ਼ਿਲ੍ਹੇ ’ਚ ਐਤਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਕੋਟਾ ’ਚ ਇਕ ਕਾਰ ਬੇਕਾਬੂ ਹੋ ਕੇ ਚੰਬਲ ਨਦੀ ’ਚ ਡਿੱਗ ਗਈ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਸ ਅਤੇ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ ਹੈ। ਜਾਣਕਾਰੀ ਮੁਤਾਬਕ ਕਾਰ ਵਿਚ ਮੌਜੂਦ ਲੋਕ ਬਰਾਤੀ ਸਨ, ਜੋ ਕਿ ਵਿਆਹ ਵਿਚ ਜਾ ਰਹੇ ਸਨ। ਮਰਨ ਵਾਲਿਆਂ ’ਚ ਲਾੜਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਬਰਾਤ ਚੌਥ ਦੇ ਬਰਵਾੜਾ ਤੋਂ ਕੋਟਾ ਆਈ ਸੀ। ਹਾਦਸੇ ਮਗਰੋਂ ਕਾਰ ਨੂੰ ਕਰੇਨ ਦੀ ਮਦਦ ਨਾਲ ਨਦੀ ’ਚ ਬਾਹਰ ਕੱਢਿਆ ਗਿਆ। ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: PM ਮੋਦੀ ਨੇ 100 ‘ਕਿਸਾਨ ਡਰੋਨ’ ਦਾ ਕੀਤਾ ਉਦਘਾਟਨ, ਬੋਲੇ- ਖੇਤੀ ਖੇਤਰ ’ਚ ਨਵਾਂ ਅਧਿਆਏ ਸ਼ੁਰੂ
ਸਿਟੀ ਕੋਟਾ ਦੇ ਐੱਸ. ਪੀ. ਕੇਸਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਬਰਾਤ ਉੱਜੈਨ ਜਾ ਰਹੀ ਸੀ। ਕਾਰ ਰਾਹ ਭਟਕ ਕੇ ਛੋਟੇ ਪੁਲ ’ਤੇ ਆ ਗਈ ਅਤੇ ਬੇਕਾਬੂ ਹੋ ਕੇ ਨਦੀ ’ਚ ਡਿੱਗ ਗਈ। ਕਾਰ ’ਚੋਂ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਦੋ ਲਾਸ਼ਾਂ ਬਾਅਦ ’ਚ ਕੋਟਾ ਨਗਰ ਨਿਗਮ ਦੀ ਬਚਾਅ ਅਤੇ ਰਾਹਤ ਕਾਰਜ ਟੀਮ ਨੇ ਪਾਣੀ ’ਚੋਂ ਬਰਾਮਦ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਕਾਰ ’ਚ 9 ਲੋਕ ਸਵਾਰ ਸਨ। ਇਹ ਬਰਾਤ ਚੌਥ ਦਾ ਬਰਵਾੜਾ ਤੋਂ ਉੱਜੈਨ ਜਾ ਰਹੀ ਸੀ। ਜ਼ਿਲ੍ਹਾ ਕਲੈਕਟਰ ਹਰੀਮੋਹਨ ਮੀਣਾ ਮੁਤਾਬਕ ਹਾਦਸੇ ਦੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਸਹਾਇਤਾ ਫੰਡ ਤੋਂ ਮਦਦ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: PM ਨੂੰ ਮਿਲਿਆ ਅਫ਼ਗਾਨ ਸਿੱਖ-ਹਿੰਦੂ ਵਫ਼ਦ, ਇੰਝ ਕੀਤਾ ਨਰਿੰਦਰ ਮੋਦੀ ਦਾ ਸਨਮਾਨ
ਦੇਸ਼ 'ਚ 51 ਦਿਨਾਂ ਬਾਅਦ ਕੋਰੋਨਾ ਦੇ 20 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ, ਹੁਣ ਤੱਕ ਇੰਨੇ ਲੋਕਾਂ ਨੇ ਗੁਆਈ ਜਾਨ
NEXT STORY