ਅਜਮੇਰ- ਰਾਜਸਥਾਨ ਦੇ ਅਜਮੇਰ ਸ਼ਹਿਰ ਦੇ ਇਕ ਪੈਟਰੋਲ ਪੰਪ 'ਤੇ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਹੋ ਗਿਆ। ਇੱਥੋਂ ਦੇ ਆਦਰਸ਼ ਨਗਰ ਸਥਿਤ ਪੈਟਰੋਲ ਪੰਪ 'ਤੇ ਧਮਾਕੇ ਨਾਲ ਅੱਗ ਲੱਗ ਗਈ। ਇਸ ਹਾਦਸੇ 'ਚ ਇਕ ਦੀ ਮੌਤ ਹੋ ਗਈ, ਜਦੋਂ ਕਿ 9 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਅੱਗ ਬੁਝਾਊ ਕਰਮੀ ਮੌਕੇ 'ਤੇ ਪਹੁੰਚੇ। ਕਾਫ਼ੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਜ਼ਿਲ੍ਹਾ ਅਧਿਕਾਰੀ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਸ਼ਾਮ ਉਦੋਂ ਹੋਈ, ਜਦੋਂ ਪੈਟਰੋਲ ਪੰਪ ਕੰਪਲੈਕਸ 'ਚ ਬਣੇ ਐੱਲ.ਪੀ.ਜੀ. ਟੈਂਕ ਨੂੰ ਸੀ.ਐੱਨ.ਜੀ. 'ਚ ਬਦਲਣ ਦੀ ਪ੍ਰਕਿਰਿਆ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਟੈਂਕ 'ਚ ਕੁਝ ਐੱਲ.ਪੀ.ਜੀ. ਗੈਸ ਬਚੀ ਸੀ। ਟੈਂਕ ਨੂੰ ਸਾਫ਼ ਕਰਨ ਲਈ ਜਨਰੇਟਰ ਲਗਾਇਆ ਗਿਆ। ਇਸ ਵਿਚ ਅਚਾਨਕ ਜਨਰੇਟਰ 'ਚ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ।
ਅੱਗ ਭੜਕਣ ਨਾਲ ਉੱਥੇ ਖੜ੍ਹੇ ਟਰੱਕ ਦਾ ਡਰਾਈਵਰ ਝੁਲਸ ਗਿਆ। ਉੱਥੇ ਹੀ ਪੈਟਰੋਲ ਪੰਪ ਦੇ ਮਾਲਕ, ਉਨ੍ਹਾਂ ਦਾ ਪੁੱਤ, ਭਾਰਤ ਪੈਟਰੋਲੀਅਨ ਦੇ ਅਧਿਕਾਰੀਆਂ ਸਮੇਤ 9 ਲੋਕ ਝੁਲਸ ਗਏ। ਘਟਨਾ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ। ਉਨ੍ਹਾਂ ਨੇ ਘਟਨਾ ਦੀ ਜਾਂਚ ਲਈ ਇਕ ਟੀਮ ਦਾ ਗਠਨ ਕਰ ਕੇ ਉਸ ਤੋਂ ਰਿਪੋਰਟ ਮੰਗੀ ਹੈ। ਜੇਕਰ ਇਸ 'ਚ ਲਾਪਰਵਾਹੀ ਵਰਤਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਹਾਤਮਾ ਗਾਂਧੀ ਦੀ 73ਵੀਂ ਬਰਸੀ ਮੌਕੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਕਿਹਾ- ‘ਬਾਪੂ ਦੇ ਆਦਰਸ਼ ਪ੍ਰੇਰਿਤ ਕਰਦੇ ਹਨ’
NEXT STORY