ਜੈਪੁਰ- ਰਾਜਸਥਾਨ ਦੇ ਚੁਰੂ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਇਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 2 ਪੁਰਸ਼, 2 ਜਨਾਨੀਆਂ ਅਤੇ ਇਕ ਬੱਚੀ ਸ਼ਾਮਲ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਸੁਜਾਨਗੜ੍ਹ ਥਾਣੇ ਦੇ ਸਬ ਇੰਸਪੈਕਟਰ ਰਾਕੇਸ਼ ਸਾਂਖਲਾ ਨੇ ਦੱਸਿਆ ਕਿ ਫਤਿਹਪੁਰ ਰਾਜਮਾਰਗ 'ਤੇ ਲੋਡਸਰ ਪਿੰਡ ਕੋਲ ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਸੁਜਾਨਗੜ੍ਹ ਆ ਰਹੀ ਇਕ ਕਾਰ ਦੀ ਟਰਾਲੇ ਨਾਲ ਟੱਕਰ ਹੋ ਗਈ।
ਕਾਰ 'ਚ ਸਵਾਰ 2 ਲੋਕਾਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਕਾਰ 'ਚ ਸਵਾਰ ਲੋਕ ਖੇਤੜੀ ਕੋਲ ਇਕ ਪਿੰਡ ਤੋਂ ਸੁਜਾਨਗੜ੍ਹ ਵੱਲ ਆ ਰਹੇ ਸਨ। ਪੁਲਸ ਨੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਹੈ। ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਅਸ਼ਕ ਗਹਿਲੋਤ ਨੇ ਹਾਦਸੇ 'ਤੇ ਦੁਖ ਜਤਾਇਆ ਹੈ ਅਤੇ ਪ੍ਰਭਾਵਿਤ ਪਰਿਵਾਰ ਵਾਲਿਆਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ।
ਨੇਪਾਲ ਦੇ ਇਸ ਕਦਮ 'ਤੇ ਮਾਇਆਵਤੀ ਨੇ ਜ਼ਾਹਰ ਕੀਤੀ ਚਿੰਤਾ
NEXT STORY